09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਕਿਸਾਨ ਯੂਨੀਅਨਾਂ ਤੇ ਕੁਝ ਆੜ੍ਹਤੀਆਂ ਨੇ ਪਿੰਡਾਂ ਦੇ ਖ਼ਰੀਦ ਕੇਂਦਰਾਂ ਤੋਂ ਬੋਗਸ ਕਣਕ ਦੀ ਖ਼ਰੀਦ ਦਾ ਕੀਤਾ ਪਰਦਾਫਾਸ਼

Ad Position 21
No active advertisement
ਅਜੀਤ ਡੈਸਕ 26-04-2026
ਜ਼ੀਰਾ, 25 ਅਪ੍ਰੈਲ(ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪ੍ਰਾਪਤ ਇਕ ਸਾਂਝੇ ਪੈੱ੍ਰਸ ਨੋਟ ਅਨੁਸਾਰ ਉਹਨਾਂ ਦੀਆਂ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਜ਼ੀਰਾ ਵਿਖੇ ਹੋਈ ਜਿਸ ਵਿਚ ਦੋਵਾਂ ਜਥੇਬੰਦੀਆਂ ਵਲੋਂ ਇਕ ਵੱਡਾ ਸਕੈਂਡਲ ਬੇਨਕਾਬ ਕੀਤਾ ਗਿਆ ਹੈ | ਇਸ ਮੌਕੇ 'ਤੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਆੜ੍ਹਤੀਏ ਪਿੰਡਾਂ ਵਾਲੀਆਂ ਮੰਡੀਆਂ ਵਿਚ ਜਿਵੇਂ ਕਿ ਮਰਖਾਈ,ਖੋਸਾ ਦਲ ਸਿੰਘ, ਕੱਸੋਆਣਾ, ਠੱਠਾ ਬਹਿਕ ਗੁੱਜਰਾਂ, ਸਸਤੇਵਾਲੀ, ਭਾਗੋ ਕੇ,ਰਤਾ ਖੇੜਾ ਅਤੇ ਕੁਝ ਹੋਰ ਪਿੰਡਾਂ ਦੀਆਂ ਮੰਡੀਆਂ ਵਿਚ ਜ਼ਿਲ੍ਹਾ ਮੈਨੇਜਰ ਪਨਸਪ ਦੀ ਕਥਿਤ ਮਿਲੀਭੁਗਤ ਨਾਲ ਕਣਕ ਦੀ ਖ਼ਰੀਦ ਨਹੀਂ ਕੀਤੀ ਅਤੇ ਕਣਕ ਦੀ ਖ਼ਰੀਦ ਉਕਤ ਮੰਡੀਆਂ ਦੇ ਨਾਂ ਤੇ ਲਿਖਾਈ ਗਈ ਅਤੇ ਸਰਕਾਰ ਨੂੰ ਬਹੁਤ ਵੱਡਾ ਚੂਨਾ ਲਗਾਇਆ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਉਕਤ ਮੰਡੀਆਂ ਦੇ ਨਾਮ 'ਤੇ ਗੱਡੀਆਂ ਪੁਕਾਰ ਕੇ ਕਣਕ ਦੀ ਚੁਕਾਈ ਜ਼ੀਰਾ ਦੀਆਂ ਮੰਡੀਆਂ ਵਿਚੋਂ ਕੀਤੀ ਜਾ ਰਹੀ ਹੈ | ਜਿਸ ਸਬੰਧ ਵਿਚ ਪੁਕਾਰੀਆਂ ਗਈਆਂ ਗੱਡੀਆਂ ਦੀ ਤਸਦੀਕ ਟਰੱਕ ਯੂਨੀਅਨ ਜ਼ੀਰਾ ਤੋਂ ਕੀਤੀ ਜਾ ਸਕਦੀ ਹੈ | ਇਸ ਘਪਲੇ ਦਾ ਪੰਜਾਬ ਸਰਕਾਰ ਨੂੰ ਤੁਰੰਤ ਨੋਟਿਸ ਲੈ ਕੇ ਇਸ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ | ਉਹਨਾਂ ਮੰਗ ਕੀਤੀ ਕਿ ਦੋਸ਼ੀ ਪਾਏ ਜਾਣ ਵਾਲੇ ਆੜ੍ਹਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਨਾ ਕਰਵਾਈ ਤਾਂ ਸਾਡੀਆਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ | ਇਸ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ ਮੈਂਬਰ ਪੰਜਾਬ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ,ਸੁਖਦੇਵ ਸਿੰਘ ਸਨੇਰ ਬਲਾਕ ਪ੍ਰਧਾਨ ਜ਼ੀਰਾ,ਮਨਦੀਪ ਸਿੰਘ ਅਲੀਪੁਰ ਜਨਰਲ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ,ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਕਿਰਨਪਾਲ ਸਿੰਘ ਸੋਢੀ ਵਾਲਾ ਅਤੇ ਹਰਦਿਆਲ ਸਿੰਘ ਅਲੀਪੁਰ, ਸਰਵਨ ਸਿੰਘ ਅਲੀਪੁਰ ਬਲਾਕ ਪ੍ਰਧਾਨ ਮੱਲਾਂਵਾਲਾ, ਬਲਵਿੰਦਰ ਸਿੰਘ ਜ਼ੀਰਾ ਪੈੱ੍ਰਸ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਜਲੌਰ ਸਿੰਘ ਮਣਕਿਆਵਾਲੀ ਜ਼ਿਲ੍ਹਾ ਮੀਤ ਪ੍ਰਧਾਨ ਪਲਵਿੰਦਰ ਸਿੰਘ ਬਹਿਕਾਂ, ਦਰਸ਼ਨ ਸਿੰਘ ਚੋਹਲਾ ਆਦਿ ਹਾਜ਼ਰ ਸਨ | ਇਸ ਸਬੰਧ ਵਿੱਚ ਜਦੋਂ ਪਨਸਪ ਦੇ ਜ਼ਿਲ੍ਹਾ ਮੈਨੇਜਰ ਰਮਨ ਗੋਇਲ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਦੱਸਿਆ ਕਿ ਉਪਰੋਕਤ ਪਿੰਡਾਂ ਵਿਚੋਂ ਕੁਝ ਪਿੰਡਾਂ ਵਿਚ ਤਾਂ ਪਨਸਪ ਦੀ ਖ਼ਰੀਦ ਹੀ ਨਹੀਂ ਹੈ ਅਤੇ ਜਿਹੜੇ ਪਿੰਡਾਂ ਵਿਚ ਖ਼ਰੀਦ ਹੈ | ਉਹਨਾਂ ਪਿੰਡਾਂ ਦੀ ਪੜਤਾਲ ਕਰਵਾ ਲੈਂਦੇ ਹਾਂ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਚੁਕਾਈ ਨਾ ਹੋਣ ਕਾਰਨ ਅਨਾਜ ਮੰਡੀ ਲੱਖੋ ਕੇ ਬਹਿਰਾਮ ਦੇ ਸਾਹਮਣੇ ਫਿਰੋਜਪੁਰ-ਫਾਜਿਲਕਾ ਮਾਰਗ ਕੀਤਾ ਜਾਮ ਅਗਲੀ ਖ਼ਬਰ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ
Ad Position 24