22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

'ਆਪ' ਨੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ

Ad Position 21
No active advertisement
ਅਜੀਤ ਡੈਸਕ 27-04-2026
ਜ਼ੀਰਾ, 26 ਅਪ੍ਰੈਲ (ਹਰਜੀਤ ਸਿੰਘ ਗਿੱਲ)-ਬੀਤੇ ਦਿਨੀਂ ਆਪ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਰਾਜ ਸਭਾ ਮੈਂਬਰਾਂ ਖ਼ਿਲਾਫ਼ ਪਾਰਟੀ ਅੰਦਰ ਤਿੱਖਾ ਰੋਸ ਦੇਖਣ ਨੂੰ ਮਿਲ ਰਿਹਾ ਹੈ | ਇਸੇ ਰੋਸ ਦੇ ਚੱਲਦਿਆਂ 'ਆਪ' ਦੇ ਯੂਥ ਆਗੂ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਹੇਠ ਘੰਟਾ ਘਰ ਚੌਂਕ ਜ਼ੀਰਾ ਵਿਖੇ ਪਾਰਟੀ ਵਲੋਂ ਉਨ੍ਹਾਂ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਕਰਕੇ ਨਾਅਰੇਬਾਜ਼ੀ ਕਰਦਿਆਂ ਪੁਤਲੇ ਫੂਕੇ ਗਏ | ਇਸ ਸਬੰਧ ਵਿਚ ਗੱਲਬਾਤ ਕਰਦਿਆਂ ਯੂਥ ਆਗੂ ਸ਼ੰਕਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਸੱਤੇ ਹੀ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਗ਼ੱਦਾਰ ਨਿਕਲੇ ਹਨ, ਨੂੰ ਪੰਜਾਬ ਦੇ ਸੂਝਵਾਨ ਤੇ ਅਣਖੀ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ | ਇਸ ਮੌਕੇ ਬਲਾਕ ਪ੍ਰਧਾਨ ਹਰਭਗਵਾਨ ਸਿੰਘ ਭੋਲਾ, ਗੁਰਮਨਦੀਪ ਸਿੰਘ ਖਹਿਰਾ ਹਲਕਾ ਇੰਚਾਰਜ ਸੰਗਠਨ, ਧਰਮਪਾਲ ਚੁੱਘ, ਸਰਪੰਚ ਰਾਮ ਸਿੰਘ ਗਿੱਲ ਲੋਂਗੋਦੇਵਾ, ਨੰਬਰਦਾਰ ਬਲਜਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਨਾਮਦੇਵ ਵਿਜ਼ਨ,ਜਸਪਾਲ ਸਿੰਘ ਪੰਨੂ ਮਨਸੂਰਵਾਲ ਕਲਾਂ, ਸਾਬਕਾ ਸਰਪੰਚ ਬਲਕਾਰ ਸਿੰਘ ਸਰਾਂ ਵਕੀਲਾਂ ਵਾਲਾ ਬਲਾਕ ਸੰਮਤੀ ਮੈਂਬਰ, ਲੱਕੀ ਪਾਸੀ, ਬਲਜਿੰਦਰ ਸ਼ਰਮਾ, ਸਰਪੰਚ ਮਨਪ੍ਰੀਤ ਸਿੰਘ ਸੇਖਵਾਂ, ਸਰਪੰਚ ਦਲਜੀਤ ਸਿੰਘ ਧਾਲੀਵਾਲ ਝੱਤਰਾ, ਸਰਪੰਚ ਰਵਿੰਦਰ ਸਿੰਘ ਰਿੱਪੂ ਵਾੜਾ ਪੋਹ ਵਿੰਡ, ਸਰਪੰਚ ਕਾਬਲ ਸਿੰਘ ਟਿੰਡਵਾ, ਸੁਨੀਲ ਗਰੋਵਰ, ਗਿੰਨੀ ਸੋਢੀ ਵਾਲਾ, ਕੁਲਦੀਪ ਸਿੰਘ ਸਿੱਧੂ, ਮਹਿੰਦਰ ਸਿੰਘ, ਰਮੇਸ਼ ਕੁਮਾਰ, ਸਰਬਜੀਤ ਸ਼ਰਮਾ, ਮੈਡਮ ਸਰਬਜੀਤ ਕੌਰ, ਲੱਕੀ ਪਾਸੀ,ਅਨਿਲ ਗੁਲ੍ਹਾਟੀ,ਲੱਕੀ ਸ਼ਰਮਾ ਅਤੇ ਪਰਮਜੀਤ ਸਿੰਘ ਆਵਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਦਲ ਬਦਲੂ ਸਾਂਸਦਾਂ ਖ਼ਿਲਾਫ਼ ਕੀਤੇ ਅਰਥੀ ਫ਼ੂਕ ਮੁਜ਼ਾਹਰੇ ਪੰਜਾਬ ਦੇ ਹਿਤਾਂ ਨਾਲ ਸਮਝੌਤਾ ਬਰਦਾਸ਼... ਅਗਲੀ ਖ਼ਬਰ ਨਾਜਾਇਜ਼ ਉਸਾਰੀ 'ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ
Ad Position 24