22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕਾਨੂੰਨ ਨੂੰ ਛਿੱਕੇ ਟੰਗ ਕੇ ਇੱਟ ਭੱਠਾ ਮਾਲਕ ਓਵਰਲੋਡ ਟਰੈਕਟਰ ਟਰਾਲਿਆਂ ਨਾਲ ਕਰਵਾ ਰਹੇ ਹਨ ਮਿੱਟੀ ਦੀ ਢੋਆ-ਢੁਆਈ ਸੜਕ 'ਤੇ ਡਿਗ ਰਹੀ ਮਿੱਟੀ ਨਾਲ ਰਾਹਗੀਰਾਂ ਦੀਆਂ ਅੱਖਾਂ ਹੋ ਰਹੀਆਂ ਨੇ ਖ਼ਰਾਬ

Ad Position 21
No active advertisement
ਅਜੀਤ ਡੈਸਕ 27-04-2026
ਮੰਡੀ ਰੋੜਾਂਵਾਲੀ, 26 ਅਪ੍ਰੈਲ (ਮਨਜੀਤ ਸਿੰਘ ਬਰਾੜ)-ਇਸ ਇਲਾਕੇ ਵਿਚ ਇੱਟ-ਭੱਠਾ ਮਾਲਕਾਂ ਵਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਮਿੱਟੀ ਦੀ ਢੋਆ-ਢੁਆਈ ਕਰਵਾਈ ਜਾ ਰਹੀ ਹੈ ਜਿਸ ਵੱਲ ਜ਼ਿਲ੍ਹਾ ਪ੍ਰਸ਼ਾਸਨ ਦਾ ਜਰਾ ਵੀ ਧਿਆਨ ਨਹੀਂ | ਭੱਠਾ ਮਾਲਕਾਂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਮਿੱਟੀ ਦੀ ਢੋਆ ਢੁਆਈ ਓਵਰ ਲੋਡ ਟਰੈਕਟਰ ਟਰਾਲਿਆਂ ਰਾਹੀਂ ਕਰਵਾਈ ਜਾ ਰਹੀ ਹੈ | ਇਨ੍ਹਾਂ ਓਵਰ ਲੋਡ ਟਰੈਕਟਰ ਟਰਾਲਿਆਂ ਨਾਲ ਜਿੱਥੇ ਹਲਕੇ ਵਿਚ ਨਵੀਆਂ ਬਣੀਆਂ ਸੜਕਾਂ ਟੁੱਟ ਰਹੀਆਂ ਹਨ ਉੱਥੇ ਇਨ੍ਹਾਂ ਤੋਂ ਸੜਕਾਂ 'ਤੇ ਡਿਗਦੀ ਮਿੱਟੀ ਨਾਲ ਰਾਹਗੀਰਾਂ ਦੀਆਂ ਅੱਖਾਂ ਖ਼ਰਾਬ ਹੋ ਰਹੀਆਂ ਹਨ | ਭੱਠਿਆਂ ਲਈ ਮਿੱਟੀ ਲਿਜਾ ਰਹੇ ਓਵਰ ਲੋੜ੍ਹ ਟਰੈਕਟਰ ਟਰਾਲਿਆਂ ਉੱਪਰ ਉੱਚੀ ਆਵਾਜ਼ ਵਿਚ ਚੱਲਦੇ ਡੈੱਕ ਵੀ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ | ਉੱਚੀ ਆਵਾਜ਼ ਵਿਚ ਸ਼ੋਰ ਮਚਾ ਰਹੇ ਟਰੈਕਟਰਾਂ ਤੇ ਚੱਲਦੇ ਡੈੱਕ ਜਿੱਥੇ ਸ਼ੋਰ ਪ੍ਰਦੂਸ਼ਨ ਵਿਚ ਵਾਧਾ ਕਰ ਰਹੇ ਹਨ ਉੱਥੇ ਰਾਹਗੀਰਾਂ ਨੂੰ ਸਾਈਡ ਦੇਣ ਸਮੇਂ ਵੱਡੀ ਦਿੱਕਤ ਪੈਦਾ ਕਰ ਰਹੇ ਹਨ | ਬਿਨਾਂ ਟੈਕਸ ਦਿੱਤੇ ਚੱਲ ਰਹੇ ਓਵਰ ਲੋੜ੍ਹ ਟਰੈਕਟਰ-ਟਰਾਲੇ ਸਰਕਾਰ ਦਾ ਟੈਕਸ ਚੋਰੀ ਕਰਕੇ ਸਰਕਾਰ ਨੂੰ ਚੂਨਾ ਲਗਾ ਰਹੇ ਹਨ | ਲੋਕਾਂ ਦੀ ਸਰਕਾਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕੇ ਭੱਠਿਆਂ ਲਈ ਮਿੱਟੀ ਦੀ ਢੋਆ-ਢੁਆਈ ਕਰ ਰਹੇ ਇਨ੍ਹਾਂ ਓਵਰ ਲੋੜ੍ਹ ਟਰੈਕਟਰ-ਟਰਾਲਿਆਂ ਸਮੇਤ ਭੱਠਾ ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਤੋਂ ਟੈਕਸ ਵਸੂਲ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਮੱਖੂ ਪੁਲਿਸ ਨੂੰ ਵੱਡੀ ਕਾਮਯਾਬੀ-3 ਕਿੱਲੋ 633 ਗ੍ਰਾਮ ਹੈਰੋਇਨ ਸਮੇਤ ਦੋ ਤਸਕ... ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਦਲ ਬਦਲੂ ਸਾਂਸਦਾਂ ਖ਼ਿਲਾਫ਼ ਕੀਤੇ ਅਰਥੀ ਫ਼ੂਕ ਮੁਜ਼ਾਹਰੇ ਪੰਜਾਬ ਦੇ ਹਿਤਾਂ ਨਾਲ ਸਮਝੌਤਾ ਬਰਦਾਸ਼...
Ad Position 24