23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਚਰਚ ਦੁਆਲੇ ਲੱਗੀਆਂ ਢਿੱਲੀਆਂ ਕੋਬਰਾ ਤਾਰਾਂ ਕਾਰਨ ਮੁਹੱਲਾ ਵਾਸੀਆਂ ਨੂੰ ਪ੍ਰੇਸ਼ਾਨੀ

Ad Position 21
No active advertisement
ਅਜੀਤ ਡੈਸਕ 27-04-2026
ਅਬੋਹਰ, 26 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਜੰਮੂ ਬਸਤੀ ਵਿਖੇ ਬਣੇ ਮੈਥੋਡਿਸਟ ਚਰਚ ਦੇ ਦੁਆਲੇ ਲੱਗੀਆਂ ਢਿੱਲੀਆਂ ਕੋਬਰਾ ਤਾਰਾਂ ਕਾਰਨ ਜਿੱਥੇ ਮੁਹੱਲਾ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਗਲੀ ਵਿਚ ਲਮਕਦੀਆਂ ਕੋਬਰਾ ਤਾਰਾਂ ਰਾਹਗੀਰਾਂ ਲਈ ਵੀ ਵੱਡੀ ਪਰੇਸ਼ਾਨੀ ਬਣੀਆਂ ਹੋਈਆ ਹਨ | ਮੁਹੱਲਾ ਵਾਸੀ ਅਮਰੋਜ ਮਸੀਹ, ਵੀਰਾ, ਰਿੰਕੂ, ਬਾਗ਼ੀ, ਵਿਲਸੀ ਆਦਿ ਨੇ ਦੱਸਿਆ ਕਿ ਉਹ ਚਰਚ ਦੇ ਪਾਦਰੀ ਨੂੰ ਕਈ ਵਾਰ ਲਿਖਤੀ ਤੌਰ 'ਤੇ ਢਿੱਲੀਆਂ ਤਾਰਾਂ ਨੂੰ ਠੀਕ ਕਰਨ ਬਾਰੇ ਕਹਿ ਚੁੱਕੇ ਹਨ ਪਰ ਉਨ੍ਹਾਂ ਨੇ ਇਸ ਵੱਲ ਕੋਈ ਗ਼ੌਰ ਨਾ ਕੀਤਾ | ਉਨ੍ਹਾਂ ਕਿਹਾ ਕਿ ਕੋਬਰਾ ਤਾਰਾਂ ਲਗਾਉਣ ਦੀ ਕਾਨੂੰਨੀ ਮਨਾਹੀ ਹੈ ਪਰ ਇੱਥੇ ਕੋਬਰਾ ਤਾਰਾਂ ਸ਼ਰੇਆਮ ਗਲੀ ਵਿਚ ਲਮਕ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਕੋਬਰਾ ਤਾਰਾਂ ਕਿਸੇ ਵੀ ਸਮੇਂ ਕਿਸੇ ਦੁਰਘਟਨਾ ਨੂੰ ਸੱਦਾ ਦੇ ਸਕਦੀਆਂ ਹਨ | ਇਸ ਗਲੀ ਰਾਹੀਂ ਟਰੈਕਟਰ-ਟਰਾਲੀਆਂ, ਟੈਂਪੂ ਅਤੇ ਕਾਫ਼ੀ ਵੱਡੇ ਸਾਧਨ ਆਮ ਲੰਘਦੇ ਰਹਿੰਦੇ ਹਨ | ਕਿਸੇ ਸਮੇਂ ਵੀ ਕੋਬਰਾ ਤਾਰਾਂ ਉਕਤ ਸਾਧਨਾਂ ਵਿਚ ਅੜ ਕੇ ਕਿਸੇ ਰਾਹਗੀਰ ਉੱਪਰ ਡਿਗ ਸਕਦੀਆਂ ਹਨ | ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਮਹਿਕਮੇ ਤੋਂ ਮੰਗ ਕੀਤੀ ਕਿ ਇਨ੍ਹਾਂ ਢਿੱਲੀਆਂ ਕੋਬਰਾ ਤਾਰਾਂ ਨੂੰ ਠੀਕ ਕਰਵਾਇਆ ਜਾਵੇ ਜਾਂ ਫਿਰ ਉਤਾਰਿਆ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋ ਸਕੇ | ਇਸ ਸੰਬੰਧੀ ਚਰਚ ਦੇ ਪ੍ਰਬੰਧਕ ਸ਼ੌਕਤ ਮਸੀਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਹੱਲੇ ਵਿਚ ਕਿਸੇ ਵੀ ਵਸਨੀਕ ਨੂੰ ਪਰੇਸ਼ਾਨੀ ਨਹੀਂ ਇੱਕਾ ਦੁੱਕਾ ਲੋਕ ਜਾਣ ਬੁੱਝ ਕੇ ਉਕਤ ਮੁੱਦਾ ਬਣਾ ਰਹੇ ਹਨ | ਉਕਤ ਤਾਰਾਂ ਚਰਚ ਦੀ ਸੁਰੱਖਿਆ ਅਤੇ ਚੋਰਾਂ ਤੋਂ ਬਚਾਅ ਲਈ ਲਗਵਾਈਆਂ ਹਨ | ਉਨ੍ਹਾਂ ਕਿਹਾ ਕਿ ਤਾਰਾਂ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਰੱਖ ਕੇ ਹੀ ਲਗਵਾਈਆਂ ਗਈਆਂ ਹਨ ਜਦ ਕਿ ਜੋ ਤਾਰਾਂ ਢਿੱਲੀਆਂ ਹੋ ਗਈਆਂ ਹਨ ਉਸ ਸੰਬੰਧੀ ਸਾਡੀ ਕਮੇਟੀ ਦੀ ਮੀਟਿੰਗ ਹੈ ਜਿਸ ਨੂੰ ਅਸੀਂ ਜਲਦੀ ਦਰੁਸਤ ਕਰਵਾ ਦੇਵਾਂਗੇ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ 16 ਮਈ ਨੂੰ ਮਨਾਇਆ ਜਾਵੇਗਾ ਭਗਵਾਨ ਸ਼ਨੀਦੇਵ ਦਾ ਜਨਮ ਉਤਸਵ ਅਗਲੀ ਖ਼ਬਰ ਭਾਜਪਾ ਜ਼ਿਲ੍ਹਾ ਫ਼ਾਜ਼ਿਲਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 133ਵਾਂ ਐਪੀਸੋਡ ਸੁਣਿਆ...
Ad Position 24