23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਫ਼ਾਜ਼ਿਲਕਾ 'ਚ 16 ਮਈ ਨੂੰ ਮਨਾਇਆ ਜਾਵੇਗਾ ਭਗਵਾਨ ਸ਼ਨੀਦੇਵ ਦਾ ਜਨਮ ਉਤਸਵ

Ad Position 21
No active advertisement
ਅਜੀਤ ਡੈਸਕ 27-04-2026
ਫ਼ਾਜ਼ਿਲਕਾ, 26 ਅਪ੍ਰੈਲ (ਦਵਿੰਦਰ ਪਾਲ ਸਿੰਘ)-ਕਾਲਜ ਰੋਡ ਸਥਿਤ ਸਿੱਧ ਸ਼੍ਰੀ ਸ਼ਨੀਦੇਵ ਮੰਦਰ ਵਿਖੇ ਭਗਵਾਨ ਸ਼ਨੀਦੇਵ ਦਾ ਜਨਮ ਉਤਸਵ 16 ਮਈ ਦਿਨ ਸ਼ਨੀਵਾਰ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪੁਜਾਰੀ ਜੋਤਸ਼ੀ ਰਾਜ ਕੁਮਾਰ ਸ਼ਰਮਾ ਅਤੇ ਪੰਡਿਤ ਸ਼ਾਮ ਲਾਲ ਸ਼ਰਮਾ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਮੰਦਰ ਕੰਪਲੈਕਸ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਜਾ ਰਿਹਾ ਹੈ | ਪੁਜਾਰੀਆਂ ਨੇ ਦੱਸਿਆ ਕਿ ਜਨਮ ਉਤਸਵ ਦੇ ਦਿਨ ਸਵੇਰੇ 4:15 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ 'ਤੇਲ ਅਭਿਸ਼ੇਕ ਮਹੋਤਸਵ' ਚੱਲੇਗਾ | ਇਸ ਦੌਰਾਨ ਸ਼ਰਧਾਲੂ ਭਗਵਾਨ ਸ਼ਨੀਦੇਵ ਦੀ ਮੂਰਤੀ 'ਤੇ ਤੇਲ ਭੇਟ ਕਰਕੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਪ੍ਰਾਰਥਨਾ ਕਰਨਗੇ | ਮਾਨਤਾ ਹੈ ਕਿ ਇਸ ਪਵਿੱਤਰ ਦਿਹਾੜੇ 'ਤੇ ਪੂਜਾ ਕਰਨ ਨਾਲ ਸ਼ਨੀਦੇਵ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ | ਸਮਾਗਮ ਦੌਰਾਨ ਸਵੇਰੇ 11 ਵਜੇ ਤੋਂ ਪ੍ਰਭੂ ਦੀ ਇੱਛਾ ਤੱਕ ਵਿਸ਼ਾਲ ਖੁੱਲ੍ਹੇ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸ਼ਾਮ 6 ਵਜੇ ਤੋਂ 'ਇਕ ਸ਼ਾਮ ਸ਼੍ਰੀ ਸ਼ਨੀਦੇਵ ਦੇ ਨਾਮ' ਭਜਨ ਸੰਧਿਆ ਕਰਵਾਈ ਜਾਵੇਗੀ | ਇਸ ਵਿਚ ਨਾਮਵਰ ਭਜਨ ਗਾਇਕ ਆਪਣੀਆਂ ਸੁਰੀਲੀਆਂ ਆਵਾਜ਼ਾਂ ਵਿਚ ਭਗਵਾਨ ਸ਼ਨੀਦੇਵ ਦਾ ਗੁਣਗਾਨ ਕਰਨਗੇ | ਮੰਦਰ ਪ੍ਰਬੰਧਕਾਂ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸਮਾਗਮ ਵਿਚ ਹੰੁਮ-ਹੰੁਮਾ ਕੇ ਪਹੁੰਚਣ ਅਤੇ ਭਗਵਾਨ ਸ਼ਨੀਦੇਵ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ | ਪ੍ਰੋਗਰਾਮ ਦੀ ਸਫਲਤਾ ਲਈ ਸੇਵਾਦਾਰਾਂ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਵਾ ਅÏਰਤ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਦੀ ਕੀਤੀ ਮੰਗ ਅਗਲੀ ਖ਼ਬਰ ਚਰਚ ਦੁਆਲੇ ਲੱਗੀਆਂ ਢਿੱਲੀਆਂ ਕੋਬਰਾ ਤਾਰਾਂ ਕਾਰਨ ਮੁਹੱਲਾ ਵਾਸੀਆਂ ਨੂੰ ਪ੍ਰੇਸ਼ਾਨੀ
Ad Position 24