23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਵਿਧਵਾ ਅÏਰਤ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕੇ ਮਕਾਨ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 27-04-2026
ਮੰਡੀ ਅਰਨੀਵਾਲਾ, 26 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਘੜਿਆਣਾ ਦੀ ਵਿਧਵਾ ਕੁਲਦੀਪ ਕੌਰ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੱਕਾ ਮਕਾਨ ਬਣਵਾ ਕੇ ਦਿੱਤਾ ਜਾਵੇ | ਉਸ ਨੇ ਦੱਸਿਆ ਕਿ ਕਰੀਬ ਚਾਰ ਸਾਲ ਪਹਿਲਾਂ ਉਸ ਦਾ ਮਕਾਨ ਡਿਗ ਗਿਆ | ਉਸ ਕੋਲ ਗਰਮੀ, ਸਰਦੀ, ਬਾਰਸ਼ਾਂ ਵਿਚ ਆਪਣਾ ਸਿਰ ਢੱਕਣ ਲਈ ਛੱਤ ਨਹੀਂ ਹੈ | ਉਸ ਵਲੋਂ ਆਪਣਾ ਸਮਾਨ ਇੱਕ ਛੱਪਰ ਵਿਚ ਰੱਖਿਆ ਹੋਇਆ ਹੈ |ਕੁਲਦੀਪ ਕੌਰ ਨੇ ਕਿਹਾ ਕਿ ਉਹ ਮਕਾਨ ਨਾ ਹੋਣ ਕਰਕੇ ਪਾਸੇ ਰਹਿ ਰਹੀ ਹੈ | ਉਸ ਨੇ ਇਹ ਵੀ ਕਿਹਾ ਕਿ ਉਸ ਦੇ ਪਿੰਡ ਵਿਚ ਕਈ ਮਕਾਨ ਆਏ ਹਨ ਜੋ ਗ਼ਲਤ ਢੰਗ ਨਾਲ ਆਏ ਹਨ | ਇਹ ਮਕਾਨ ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਕੋਲ ਪਹਿਲਾਂ ਹੀ ਪੱਕੇ ਮਕਾਨ ਬਣੇ ਹੋਏ ਹਨ | ਕੁਲਦੀਪ ਕੌਰ ਨੇ ਕਿਹਾ ਕਿ ਉਹ ਇੱਥੇ ਨਾ ਰਹਿਣ ਕਰਕੇ ਉਸ ਦੇ ਜਰਜਰ ਮਕਾਨ ਦੀ ਕਈਆਂ ਵਲੋਂ ਤਸਵੀਰ ਖਿਚਵਾ ਕੇ ਗ਼ਲਤ ਢੰਗ ਨਾਲ ਮਕਾਨਾਂ ਦੀ ਗਰਾਂਟ ਲਈ ਗਈ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ | ਕੁਲਦੀਪ ਕੌਰ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਸ ਨੂੰ ਮਕਾਨ ਬਣਾ ਕੇ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਲਕਸ਼ਮੀ ਨਰਾਇਣ ਮੰਦਰ ਫ਼ਾਜ਼ਿਲਕਾ ਵਲੋਂ ਲੋੜਵੰਦ ਪਰਿਵਾਰ ਦੀ ਵਿਦਿਆਰਥਣ ਨੂੰ ਭੇਟ ਕੀਤੀਆਂ ਕਿਤਾਬਾਂ ਅਗਲੀ ਖ਼ਬਰ ਫ਼ਾਜ਼ਿਲਕਾ 'ਚ 16 ਮਈ ਨੂੰ ਮਨਾਇਆ ਜਾਵੇਗਾ ਭਗਵਾਨ ਸ਼ਨੀਦੇਵ ਦਾ ਜਨਮ ਉਤਸਵ
Ad Position 24