23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਕੁਹਾੜਿਆਂ ਵਾਲੀ ਦੇ ਖੇਤਾਂ ਵਿਚ ਨਾੜ ਅਤੇ ਤੂੜੀ ਨੂੰ ਅੱਗ ਲੱਗੀ

Ad Position 21
No active advertisement
ਅਜੀਤ ਡੈਸਕ 27-04-2026
ਮੰਡੀ ਅਰਨੀਵਾਲਾ, 26 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਕੁਹਾੜਿਆਂ ਵਾਲੀ ਵਿਖੇ ਖੇਤਾਂ ਵਿਚ ਅੱਜ ਕਣਕ ਦੇ ਨਾੜ ਨੂੰ ਅੱਗ ਲੱਗ ਗਈ | ਕਰੀਬ ਸੱਤ -ਅੱਠ ਏਕੜ ਨਾੜ ਜਿੱਥੇ ਸੜ ਕੇ ਸਵਾਹ ਹੋ ਗਿਆ ,ਉੱਥੇ ਹੀ ਖੇਤ ਵਿਚ ਪਈ ਹੋਈ 12 ਟਰਾਲੀਆਂ ਤੂੜੀ ਵੀ ਸੜ ਗਈ | ਫਾਇਰ ਬਿ੍ਗੇਡ ਦੀ ਗੱਡੀ ਵਲੋਂ ਤੁਰੰਤ ਆ ਕੇ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ | ਜਿੱਥੇ ਅੱਗ ਲੱਗੀ ਸੀ ਉਸ ਦੇ ਨਾਲ ਹੀ ਪੈਟਰੋਲ ਪੰਪ ਅਤੇ ਇਕ ਘਰ ਦੀ ਰਿਹਾਇਸ਼ ਵੀ ਸੀ | ਢਾਣੀ ਵਾਸੀ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਖੇਤ ਵਿਚ ਹੱਲ ਵਾਹ ਕੇ ਅੱਗ ਨੂੰ ਅੱਗੇ ਜਾਣ ਤੋਂ ਰੋਕ ਲਿਆ ਗਿਆ | ਫਾਇਰ ਬਿ੍ਗੇਡ ਨਵਾਂ ਬੱਸ ਅੱਡਾ ਫ਼ਾਜ਼ਿਲਕਾ ਦੇ ਇੰਚਾਰਜ ਗੌਰਵ ਝੀਜਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਤੁਰੰਤ ਪੁੱਜ ਕੇ ਅੱਗ 'ਤੇ ਕਾਬੂ ਪਾਇਆ ਗਿਆ ਅਤੇ ਹੋਰ ਨੁਕਸਾਨ ਹੋਣ ਤੋਂ ਬਚਾਇਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਤਲਵੰਡੀ ਭਾਈ ਵਿਖੇ ਉੱਨਤ ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਖੇਤੀ ਸੰਦ ਸਨਅਤਕਾਰਾਂ ਦੀ ਵਰਕਸ਼ਾਪ ਅਗਲੀ ਖ਼ਬਰ ਲਕਸ਼ਮੀ ਨਰਾਇਣ ਮੰਦਰ ਫ਼ਾਜ਼ਿਲਕਾ ਵਲੋਂ ਲੋੜਵੰਦ ਪਰਿਵਾਰ ਦੀ ਵਿਦਿਆਰਥਣ ਨੂੰ ਭੇਟ ਕੀਤੀਆਂ ਕਿਤਾਬਾਂ
Ad Position 24