13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸੋਢੀ ਨਗਰ 'ਚ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮÏਤ ਪਰਿਵਾਰ ਦਾ ਦੋਸ਼ : ਪਿੰਡ 'ਚ ਖੁੱਲ੍ਹੇਆਮ ਵਿਕ ਰਿਹੈ ਚਿੱਟਾ

Ad Position 21
No active advertisement
ਦੁਖਦਾਈ ਮਾਹÏਲ 'ਚ ਮਿ੍ਤਕ ਦੇਹ ਕੋਲ ਖੜ ਜਾਣਕਾਰੀ ਦੇਣ ਸਮੇਂ ਪਿਤਾ ਅਨੇਤ, ਮਾਤਾ, ਪਤਨੀ ਅਤੇ ਬੱਚੇ ¢ (ਹਾਸ਼ੀਏ 'ਚ) ਮਿ੍ਤਕ ਧਰਮਵੀਰ ਸਿੰਘ ਦੀ ਪੁਰਾਣੀ ਫਾਈਲ ਫੋਟੋ¢ ਅਜੀਤ ਤਸਵੀਰ <br/> 28-04-2026
ਕੁੱਲਗੜ੍ਹੀ, 27 ਅਪ੍ਰੈਲ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਥਾਣਾ ਘੱਲ ਖ਼ੁਰਦ ਅਧੀਨ ਆਉਂਦੇ ਪਿੰਡ ਸੋਢੀ ਨਗਰ ਵਿੱਚ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇਕ 35 ਸਾਲਾ ਨÏਜਵਾਨ ਦੀ ਮÏਤ ਹੋ ਗਈ ਹੈ¢ ਜ਼ਿਕਰਯੋਗ ਹੈ ਕਿ ਇਸ ਪਿੰਡ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਕਾਰਨ ਕਈ ਘਰਾਂ ਦੇ ਨÏਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ¢ ਹਾਲਾਂਕਿ ਪਿਛਲੇ ਲਗਭਗ ਇਕ ਸਾਲ ਤੋਂ ਜ਼ਿਲ੍ਹਾ ਪੁਲਿਸ ਵਲੋਂ ਕੀਤੀ ਸਖ਼ਤੀ ਨਾਲ ਪਿੰਡ ਵਾਸੀਆਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ ਸੀ¢ ਪਰਿਵਾਰਕ ਮੈਂਬਰਾਂ ਅਨੁਸਾਰ, ਮਿ੍ਤਕ ਧਰਮਵੀਰ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਰੋਜ਼ੀ-ਰੋਟੀ ਲਈ ਕੰਬਾਈਨ 'ਤੇ ਗਿਆ ਹੋਇਆ ਸੀ¢ ਪਿੰਡ ਪਰਤਣ 'ਤੇ ਉਸ ਨੇ ਕਿਸੇ ਕੋਲੋਂ 'ਚਿੱਟਾ' ਲਿਆ ਕੇ ਟੀਕਾ ਲਗਾ ਲਿਆ¢ ਉਸ ਨੂੰ ਘਰ ਦੇ ਬਾਥਰੂਮ ਵਿਚੋਂ ਬੇਹੋਸ਼ੀ ਦੀ ਹਾਲਤ ਵਿਚ ਕੱਢਿਆ ਗਿਆ | ਜਿੱਥੇ ਟੀਕਾ ਲਗਾਉਣ ਵਾਲੀ ਸਰਿੰਜ ਵੀ ਕੋਲ ਹੀ ਪਈ ਸੀ¢ ਮਿ੍ਤਕ ਦੇ ਪਿਤਾ ਅਨੇਤ, ਮਾਤਾ ਜਸਵਿੰਦਰ ਕÏਰ ਅਤੇ ਪਤਨੀ ਮਨਜੀਤ ਕÏਰ ਨੇ ਰੋਂਦੇ-ਕੁਰਲਾਉਂਦੇ ਹੋਏ ਦੱਸਿਆ ਕਿ ਸਾਨੂੰ ਪਤਾ ਨਹੀਂ ਕਿ ਉਸ ਨੇ ਕਿਸ ਕੋਲੋਂ ਚਿੱਟਾ ਲਿਆਂਦਾ, ਪਰ ਪਿੰਡ ਦੇ ਕਈ ਘਰਾਂ ਵਿਚ ਇਹ ਮਿਲਦਾ ਹੈ¢ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ ,ਪਰ ਥਾਣਾ ਘੱਲ ਖ਼ੁਰਦ ਦੀ ਪੁਲਿਸ ਨੂੰ ਸਾਰੇ ਨਸ਼ਾ ਵੇਚਣ ਵਾਲਿਆਂ ਬਾਰੇ ਪਤਾ ਹੈ | ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ¢ ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚਿੱਟੇ ਦੇ ਸÏਦਾਗਰਾਂ ਨੂੰ ਫੜ ਕੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਘਰ ਵਿਚ ਅਜਿਹਾ ਭਾਣਾ ਨਾ ਵਾਪਰੇ¢ ਉਨ੍ਹਾਂ ਦੱਸਿਆ ਕਿ ਮਿ੍ਤਕ 3 ਲੜਕਿਆਂ ਅਤੇ ਇਕ ਲੜਕੀ ਦਾ ਪਿਤਾ ਸੀ¢ ਉਸ ਦੀ ਬੇਵਕਤੀ ਮÏਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ¢
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਐਕਿਓ ਟੱਚ ਥੈਰੇਪੀ ਕੈਂਪ 'ਚ 250 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤੇ 'ਗੈਂਗਸਟਰਾਂ ਤੇ ਵਾਰ' ਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ
Ad Position 24