10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਾਰ ਕੌਂਸਲ ਚੋਣਾਂ 'ਚ ਹਰਪ੍ਰੀਤ ਮੁਲਤਾਨੀ ਦੀ ਜਿੱਤ 'ਤੇ ਵਕੀਲ ਭਾਈਚਾਰੇ ਵਲੋਂ ਮਨਾਈ ਖ਼ੁਸ਼ੀ

Ad Position 21
No active advertisement
ਅਜੀਤ ਡੈਸਕ 29-04-2026
ਫ਼ਿਰੋਜ਼ਪੁਰ, 28 ਅਪ੍ਰੈਲ (ਰਾਕੇਸ਼ ਚਾਵਲਾ)-ਵਕੀਲਾਂ ਦੀ ਸਿਰਮੌਰ ਸੰਸਥਾ ਬਾਰ ਕੌਂਸਲ ਆਫ਼ ਪੰਜਾਬ ਅਤੇ ਹਰਿਆਣਾ ਦੀਆਂ ਚੋਣਾਂ ਵਿਚ ਹਰਪ੍ਰੀਤ ਸਿੰਘ ਮੁਲਤਾਨੀ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਦਿਆਂ ਮੈਂਬਰ ਵਜੋਂ ਆਪਣੀ ਮਜ਼ਬੂਤ ਸਥਿਤੀ ਬਣਾਈ ਹੈ | ਇਸ ਜਿੱਤ ਨਾਲ ਨਾ ਸਿਰਫ਼ ਫ਼ਿਰੋਜ਼ਪੁਰ, ਸਗੋਂ ਪੂਰੇ ਪੰਜਾਬ-ਹਰਿਆਣਾ ਦੇ ਵਕੀਲ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਜਿਵੇਂ ਹੀ ਜਿੱਤ ਦੇ ਨਤੀਜੇ ਸਾਹਮਣੇ ਆਏ ਤਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵਿਖੇ ਸੀਨੀਅਰ ਵਕੀਲ ਮੁਲਤਾਨੀ ਦੇ ਸਮਰਥਕ ਵਕੀਲ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਜ਼ੋਰਦਾਰ ਢੰਗ ਨਾਲ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਵਕੀਲਾਂ ਵਲੋਂ ਇਕ ਦੂਜੇ ਨੂੰ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ ਗਈ | ਜਿਸ ਦੇ ਚੱਲਦੇ ਮਾਹੌਲ ਪੂਰੀ ਤਰ੍ਹਾਂ ਜਸ਼ਨ ਵਿਚ ਬਦਲ ਗਿਆ | ਇਸ ਮੌਕੇ ਵਕੀਲ ਸਾਹਿਲ ਕੰਬੋਜ ਆਦਿ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਰਪ੍ਰੀਤ ਮੁਲਤਾਨੀ ਦੀ ਇਹ ਜਿੱਤ ਉਨ੍ਹਾਂ ਦੀ ਮਿਹਨਤ, ਲਗਨ ਅਤੇ ਵਕੀਲ ਭਾਈਚਾਰੇ ਨਾਲ ਜੁੜੇ ਮਸਲਿਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਨਤੀਜਾ ਹੈ | ਵਕੀਲਾਂ ਨੇ ਆਸ ਜਤਾਈ ਕਿ ਹਾਈਕੋਰਟ ਦੇ ਸੀਨੀਅਰ ਵਕੀਲ ਮੁਲਤਾਨੀ ਆਪਣੇ ਨਵੇਂ ਅਹੁਦੇ 'ਤੇ ਰਹਿੰਦੇ ਹੋਏ ਵਕੀਲਾਂ ਦੇ ਹੱਕਾਂ ਦੀ ਰੱਖਿਆ ਕਰ ਨਵੀਆਂ ਉਪਲਬੱਧੀਆਂ ਹਾਸਲ ਕਰਨਗੇ | ਇਸ ਖ਼ੁਸ਼ੀ ਦੇ ਮੌਕੇ 'ਤੇ ਵਕੀਲ ਡੀ.ਐੱਲ ਬਾਂਸਲ, ਐਡਵੋਕੇਟ, ਸਤਨਾਮ ਪਾਲ ਕੰਬੋਜ, ਅਰਵਿੰਦ ਸਹਿਗਲ, ਰਵਿੰਦਰ ਸਿੰਘ ਢਿੱਲੋਂ, ਸਾਹਿਲ ਕੰਬੋਜ, ਗੁਰਪ੍ਰੀਤ ਸਿੰਘ, ਜਸਦੀਪ ਕੰਬੋਜ, ਲੋਵਿਸ਼ ਬਜਾਜ, ਦਲਜੀਤ ਸਿੰਘ ਧਾਲੀਵਾਲ, ਗੁਨਵੰਤ ਸਿੰਘ ਗੁਰੋਂ, ਪਰਵਿੰਦਰ ਸਿੰਘ ਵਿਰਕ, ਹਰਜਿੰਦਰ ਸਿੰਘ ਅਤੇ ਐਡਵੋਕੇਟ ਸਰਬਜੀਤ ਸਿੰਘ ਧਾਲੀਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਨੇ ਧਰਮਪੁਰਾ ਸਕੂਲ 'ਚ ਨਵੇਂ ਬਣੇ ਕਮਰਿਆਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਬਿਜਲੀ ਕੱਟਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਕੱਲ੍ਹ ਨੂੰ ਗੁਰੂਹਰਸਹਾਏ ਵਿਖੇ ਕਰੇਗਾ ਰੋਸ ਪ੍ਰਦਰਸ਼ਨ
Ad Position 24