10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੁਰੱਖਿਅਤ ਰੇਲ ਸੰਚਾਲਨ ਲਈ ਫ਼ਿਰੋਜ਼ਪੁਰ ਮੰਡਲ ਦੇ 13 ਕਰਮਚਾਰੀ 'ਸੁਰੱਖਿਆ ਪੁਰਸਕਾਰ' ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-04-2026
ਫ਼ਿਰੋਜ਼ਪੁਰ, 28 ਅਪ੍ਰੈਲ(ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਮਾਰਚ 2026 ਅਤੇ ਅਪ੍ਰੈਲ 2026 ਦੇ ਦੌਰਾਨ ਸੁਰੱਖਿਅਤ ਰੇਲ ਸੰਚਾਲਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ 13 ਰੇਲ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ 'ਸੁਰੱਖਿਆ ਪੁਰਸਕਾਰ' ਨਾਲ ਨਿਵਾਜਿਆ ਗਿਆ | ਸਨਮਾਨਿਤ ਹੋਣ ਵਾਲਿਆਂ ਵਿਚ ਅਮਿਤ ਕੁਮਾਰ ਤਕਨੀਸ਼ੀਅਨ-9, ਸ਼ੁਭਮ ਝਾਅ ਪੁਆਇੰਟਸਮੈਨ, ਸੌਰਭ ਸਿੰਘ ਜੂਨੀਅਰ ਇੰਜੀਨੀਅਰ, ਮਿੰਟੂ ਕੁਮਾਰ ਸਟੇਸ਼ਨ ਮਾਸਟਰ, ਸ਼ੇਰ ਸਿੰਘ ਟਰੇਨ ਮੈਨੇਜਰ, ਨਿਤੀਸ਼ ਕੁਮਾਰ ਪੁਆਇੰਟਸਮੈਨ, ਸੋਨਪਾਲ ਮੀਨਾ ਸਟੇਸ਼ਨ ਮਾਸਟਰ, ਹਿਮਾਂਸ਼ੂ ਸਿੰਘ ਟਰੇਨ ਮੈਨੇਜਰ, ਸੁਸ਼ਾਂਤ ਸਿੰਘ ਸਟੇਸ਼ਨ ਮਾਸਟਰ, ਸੰਜੀਵ ਕੁਮਾਰ ਵਰਮਾ ਪੁਆਇੰਟਸਮੈਨ ਅਤੇ ਰਮੇਸ਼ ਚੰਦ ਮੀਨਾ ਪੁਆਇੰਟਸਮੈਨ)ਸ਼ਾਮਲ ਹਨ | ਇਨ੍ਹਾਂ ਸਾਰਿਆਂ ਨੇ ਰੇਲ ਗੱਡੀਆਂ ਦੇ ਸੁਰੱਖਿਅਤ ਸੰਚਾਲਨ, ਪਟੜੀਆਂ ਦੇ ਰੱਖ-ਰਖਾਅ ਅਤੇ ਯਾਤਰੀਆਂ ਦੀ ਸੁਰੱਖਿਆ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਸਨਮਾਨ ਕਰਮਚਾਰੀਆਂ ਦੇ ਵਧੀਆ ਕੰਮ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਉਣ ਲਈ ਹੈ | ਉਨ੍ਹਾਂ ਉਮੀਦ ਜਤਾਈ ਕਿ ਇਸ ਤੋਂ ਪ੍ਰੇਰਿਤ ਹੋ ਕੇ ਮੰਡਲ ਦੇ ਹੋਰ ਕਰਮਚਾਰੀ ਵੀ ਆਪਣੀ ਡਿਊਟੀ ਪੂਰੀ ਚੌਕਸੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਮੰਡਲ ਵਿਚ ਸੁਰੱਖਿਆ ਮਿਆਰਾਂ ਨੂੰ ਬਰਕਰਾਰ ਰੱਖਣ ਲਈ ਭਵਿੱਖ ਵਿਚ ਵੀ ਅਜਿਹੇ ਯਤਨ ਜਾਰੀ ਰਹਿਣਗੇ | ਇਸ ਮੌਕੇ ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ, ਸੀਨੀਅਰ ਮੰਡਲ ਇੰਜੀਨੀਅਰ ਤਾਲਮੇਲ ਸੁਮਿਤ ਖੁੱਲਰ, ਸੀਨੀਅਰ ਮੰਡਲ ਬਿਜਲੀ ਇੰਜੀਨੀਅਰ ਜੀਤਰਾਮ, ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡਰੋਨ ਬਰਾਮਦ ਹੋਣ 'ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜ਼ਿਲ੍ਹੇ ਵਿਚ ਅਧਿਕਾਰੀਆਂ ਨੂੰ ਲਿਫ਼ਟਿੰਗ ਦਾ ਕੰਮ ਹੋਰ ਤੇਜ਼ ਕਰਨ ਦੀ ਹਦਾਇਤ - ਡੀ. ਸੀ.
Ad Position 24