10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਫਾਜ਼ਿਲਕਾ-ਮਲੋਟ ਹਾਈਵੇਅ 'ਤੇ ਦਰਦਨਾਕ ਹਾਦਸਾ, ਕਾਰ ਗੰਗ ਕੈਨਾਲ 'ਚ ਡਿੱਗੀ

Ad Position 21
No active advertisement
ਅਜੀਤ ਡੈਸਕ 29-04-2026
ਫ਼ਾਜ਼ਿਲਕਾ, ਮੰਡੀ ਅਰਨੀਵਾਲਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ, ਨਿਸ਼ਾਨ ਸਿੰਘ ਮੋਹਲ਼ਾ)-ਫਾਜ਼ਿਲਕਾ-ਮਲੋਟ ਹਾਈਵੇਅ 'ਤੇ ਗੰਗ ਕੈਨਾਲ ਨਹਿਰ ਵਿਚ ਇਕ ਕਾਰ ਦੇ ਬੇਕਾਬੂ ਹੋ ਕੇ ਡਿਗ ਜਾਣ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ | ਜਾਣਕਾਰੀ ਅਨੁਸਾਰ ਕਾਰ ਸਵਾਰ ਤਿੰਨ ਨੌਜਵਾਨ ਹਨੀ ਵਾਸੀ ਲੁਧਿਆਣਾ, ਅਰੁਣਪ੍ਰੀਤ ਸਿੰਘ ਵਾਸੀ ਸਲੇਮਸ਼ਾਹ ਰੋਡ, ਫ਼ਾਜ਼ਿਲਕਾ ਅਤੇ ਅਰਸ਼ਦੀਪ ਮਲੋਟ ਤੋਂ ਪ੍ਰੀਖਿਆ ਦੇ ਕੇ ਵਾਪਸ ਫ਼ਾਜ਼ਿਲਕਾ ਆ ਰਹੇ ਸਨ, ਰਸਤੇ ਵਿਚ ਅਚਾਨਕ ਕਾਰ ਹਾਦਸਾਗ੍ਰਸਤ ਹੋ ਕੇ ਨਹਿਰ ਵਿਚ ਜਾ ਡਿੱਗੀ | ਹਾਦਸੇ ਦੀ ਸੂਚਨਾ ਮਿਲਦੇ ਹੀ ਨੇੜਲੇ ਪਿੰਡਾਂ ਦੇ ਲੋਕ ਅਤੇ ਗੋਤਾਖੋਰ ਮੌਕੇ 'ਤੇ ਪਹੁੰਚ ਗਏ | ਗੋਤਾਖੋਰ ਗੁਰਵਿੰਦਰ ਸਿੰਘ, ਮਿੱਠੂ ਸਿੰਘ ਅਤੇ ਸੁੱਚਾ ਸਿੰਘ ਨੇ ਕੜੀ ਮਿਹਨਤ ਤੋਂ ਬਾਅਦ ਹਨੀ ਅਤੇ ਅਰੁਣਪ੍ਰੀਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ | ਤੀਜੇ ਨੌਜਵਾਨ ਅਰਸ਼ਦੀਪ ਨੂੰ ਕੱਢਣ ਵਿਚ ਕਾਫ਼ੀ ਸਮਾਂ ਲੱਗ ਗਿਆ ਕਿਉਂਕਿ ਕਾਰ ਪਾਣੀ ਦੇ ਤੇਜ਼ ਵਹਾਅ ਕਾਰਨ ਕਰੀਬ 70 ਮੀਟਰ ਅੱਗੇ ਵਹਿ ਗਈ ਸੀ | ਘਟਨਾ ਦੀ ਜਾਣਕਾਰੀ ਮਿਲਦੇ ਹੀ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ. ਗੁਰਮੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਅਤੇ ਪ੍ਰਸ਼ਾਸਨ ਨੇ ਮਿਲ ਕੇ ਰੈਸਕਿਊ ਆਪ੍ਰੇਸ਼ਨ ਚਲਾਇਆ ਅਤੇ ਜੇ.ਸੀ.ਬੀ ਦੀ ਮਦਦ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ | ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਅਰਸ਼ਦੀਪ ਨੂੰ ਮਿ੍ਤਕ ਐਲਾਨ ਦਿੱਤਾ | ਬਾਕੀ ਦੋ ਨੌਜਵਾਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਪੁਲਿਸ ਵਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਹਾਦਸੇ ਤੋਂ ਬਾਅਦ ਫ਼ਾਜ਼ਿਲਕਾ 'ਚ ਮਿ੍ਤਕ ਦੇ ਪਰਿਵਾਰਿਕ ਮੈਂਬਰ ਪੁੱਜੇ | ਜਿਨ੍ਹਾਂ ਦਾ ਦੋ ਰੋ-ਰੋ ਕੇ ਬੁਰਾ ਹਾਲ ਸੀ | ਹਸਪਤਾਲ ਵਿਚ ਮੌਜੂਦ ਹਾਦਸੇ 'ਚ ਸੁਰੱਖਿਅਤ ਬਚੇ ਨੌਜਵਾਨ ਹਨੀ ਨੇ ਦੱਸਿਆ ਕਿ ਉਹ ਮਲੋਟ ਤੋਂ ਪੇਪਰ ਦੇ ਕੇ ਵਾਪਸ ਫ਼ਾਜ਼ਿਲਕਾ ਆ ਰਹੇ ਸਨ | ਜਦੋਂ ਪਿੰਡ ਇਸਲਾਮ ਵਾਲਾ ਦੇ ਨੇੜੇ ਨਹਿਰ ਕੋਲ ਪੁੱਜੇ ਤਾਂ ਉਨ੍ਹਾਂ ਨੇ ਬਰੇਕ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਰ ਨਹਿਰ ਵਿਚ ਜਾ ਡਿੱਗੀ | ਗੱਡੀ ਦੀ ਖਿੜਕੀ ਲਾਕ ਸੀ | ਉਨ੍ਹਾਂ ਵਲੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਖਿੜਕੀ ਦਾ ਲਾਕ ਖੋਲ੍ਹ ਕੇ ਉਹ ਬਾਹਰ ਆਏ | ਇਸ ਦੌਰਾਨ ਇਕ ਸਰਦਾਰ ਨੌਜਵਾਨ ਨੇ ਆਪਣੀ ਦਸਤਾਰ ਉਤਾਰ ਕੇ ਉਨ੍ਹਾਂ ਨੂੰ ਬਚਾਇਆ | ਉਸ ਨੇ ਕਿਹਾ ਕਿ ਉਹ ਮਲੋਟ ਦੇ ਮਹਾਰਾਜਾ ਰਣਜੀਤ ਸਿੰਘ
ਉਨ੍ਹਾਂ ਦੀ ਕਾਰ ਸਹੀ ਸਪੀਡ 'ਤੇ ਆ ਰਹੀ ਸੀ | ਰਸਤਾ ਖ਼ਰਾਬ ਸੀ | ਉਸ ਦੇ ਭਰਾ ਅਰੁਣ ਨੇ, ਜੋ ਕਿ ਕਾਰ ਚਲਾ ਰਿਹਾ ਸੀ, ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਸਿੱਧੀ ਨਹਿਰ ਵਿਚ ਜਾ ਡਿੱਗੀ | ਜਿਸ ਤੋਂ ਬਾਅਦ ਅਰੁਣ ਸਭ ਤੋਂ ਪਹਿਲਾ ਬਾਹਰ ਆਇਆ, ਜਿਸ ਤੋਂ ਬਾਅਦ ਉਹ ਕਾਰ ਤੋਂ ਬਾਹਰ ਆਇਆ | ਉਨ੍ਹਾਂ ਦਾ ਤੀਸਰਾ ਸਾਥੀ ਜੋ ਕਿ ਕੰਡਕਟਰ ਸੀਟ 'ਤੇ ਬੈਠਾ ਸੀ, ਬਾਹਰ ਨਹੀਂ ਨਿਕਲ ਸਕਿਆ | ਕਾਲਜ ਤੋਂ ਪੇਪਰ ਦੇ ਕੇ ਸਾਢੇ 12 ਵਜੇ ਨਿਕਲੇ ਸਨ | ਉਨ੍ਹਾਂ ਦਾ ਬੀ.ਏ. ਦੂਜੇ ਸਮੈਸਟਰ ਦਾ ਪੇਪਰ ਸੀ | ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਅੱਗੇ ਇਕ ਕਾਰ ਸੀ |
2 ਗੋਤਾਖ਼ੋਰ ਅਤੇ ਐਸ.ਐਸ.ਐਫ.ਟੀਮ ਦਾ ਜਵਾਨ ਜ਼ਖ਼ਮੀ
-ਫ਼ਾਜ਼ਿਲਕਾ ਮਲੋਟ ਰੋਡ 'ਤੇ ਪਿੰਡ ਇਸਲਾਮ ਵਾਲਾ ਨੇੜੇ ਗੰਗ ਕੈਨਾਲ ਵਿਚ ਡਿੱਗੀ ਕਾਰ ਦੇ ਬਚਾਅ ਕਾਰਜਾਂ ਦੌਰਾਨ ਇਕ ਸੜਕ ਸੁਰੱਖਿਆ ਫੋਰਸ ਦਾ ਜਵਾਨ ਅਤੇ ਦੋ ਗੋਤਾਖੋਰਾਂ ਨੂੰ ਵੀ ਸੱਟਾ ਲੱਗੀਆਂ ਹਨ | ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਇਲਾਜ ਲਈ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਦਾ ਆਰ.ਟੀ.ਓ. ਦਫ਼ਤਰ 'ਚ ਆਊਟਸੋਰਸ ਮੁਲਾਜ਼ਮਾਂ ਦਾ ਕਬਜ਼ਾ-ਪੱਕਾ ਮੁਲਾਜ਼ਮ ਸਿਰਫ਼ ਇਕ ਅਗਲੀ ਖ਼ਬਰ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਿਹਤ ਵਿਭਾਗ ਦੀ ਸਖ਼ਤੀ, ਕਈਆਂ ਦੇ ਕੱਟੇ ਚਲਾਨ
Ad Position 24