10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕਿਸਾਨੀ ਝੰਡੇ ਨਾਲ ਕਿਸਾਨ ਆਗੂ ਨੂੰ ਯੂਨੀਅਨ ਵਲੋਂ ਦਿੱਤੀ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 29-04-2026
ਗੁਰੂਹਰਸਹਾਏ, 28 ਅਪ੍ਰੈਲ(ਹਰਚਰਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਗੁਰੂਹਰਸਹਾਏ ਦੇ ਸਰਗਰਮ ਆਗੂ ਬਿੱਕਰ ਸਿੰਘ ਮਾਨ ਪਿੰਡ ਝੰਡੂਵਾਲਾ ਜੋ ਅਚਾਨਕ ਅਕਾਲ ਚਲਾਣਾ ਕਰ ਗਏ, ਦੇ ਅੰਤਿਮ ਸੰਸਕਾਰ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਮੂਹ ਆਗੂਆਂ ਅਹੁਦੇਦਾਰਾਂ ਵਲੋਂ ਉਹਨਾਂ ਦੀ ਮਿ੍ਤਕ ਦੇਹ 'ਤੇ ਕਿਸਾਨੀ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਮੋਠਾਂ ਵਾਲਾ ਨੇ ਦੱਸਿਆ ਕਿ ਕਿਸਾਨ ਬਿੱਕਰ ਸਿੰਘ ਮਾਨ ਪਿੰਡ ਝੰਡੂਵਾਲਾ ਜੋ ਹਰ ਅÏਖੇ ਸਮੇਂ ਕਿਸਾਨ ਯੂਨੀਅਨ ਦੀ ਤਨ ਮਨ ਧੰਨ ਨਾਲ ਸੇਵਾ ਕਰਿਆ ਕਰਦੇ ਸਨ ਅਤੇ ਹਰ ਮੋਰਚੇ ਸੰਘਰਸ਼ ਵਿਚ ਮੋਹਰੀ ਰਹਿੰਦੇ ਸਨ, ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਸਦਮਾ ਲੱਗਾ ਹੈ ਉੱਥੇ ਹੀ ਕਿਸਾਨ ਯੂਨੀਅਨ ਨੂੰ ਵੀ ਘਾਟਾ ਪਿਆ ਹੈ | ਇਸ ਮੌਕੇ ਬਰਜਿੰਦਰ ਸਿੰਘ, ਗੁਰਬਚਨ ਸਿੰਘ, ਸਤਪਾਲ ਸਿੰਘ ,ਹਰਬੰਸ ਸਿੰਘ, ਲਾਭ ਸਿੰਘ, ਕੁਲਵੀਰ ਸਿੰਘ, ਅਨੂਪ ਸਿੰਘ, ਰਣਜੀਤ ਸਿੰਘ, ਸੁਖਜਿੰਦਰ ਸਿੰਘ, ਗੁਰਮੀਤ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ ,ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਸਰਪੰਚ ਕਾਹਨ ਸਿੰਘ ਵਾਲਾ ਸਮੇਤ ਆਸ ਪਾਸ ਪਿੰਡਾਂ ਤੋਂ ਵੱਡੀ ਗਿਣਤੀ 'ਚ ਕਿਸਾਨ ਅਤੇ ਪੰਚ ਸਰਪੰਚ ਪਹੁੰਚੇ ਹੋਏ ਸਨ | ਜਿਨਾਂ ਨੇ ਕਿਸਾਨ ਆਗੂ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਸਿੰਘ ਦੇ ਹੱਥ ਲੱਗੀ ਪਿੰਡ ਮੋਹਨ ਕੇ ਉਤਾੜ ਦੀ ਨੰਬਰਦਾਰੀ ਅਗਲੀ ਖ਼ਬਰ ਫ਼ਿਰੋਜ਼ਪੁਰ ਦਾ ਆਰ.ਟੀ.ਓ. ਦਫ਼ਤਰ 'ਚ ਆਊਟਸੋਰਸ ਮੁਲਾਜ਼ਮਾਂ ਦਾ ਕਬਜ਼ਾ-ਪੱਕਾ ਮੁਲਾਜ਼ਮ ਸਿਰਫ਼ ਇਕ
Ad Position 24