ਗੁਰੂਹਰਸਹਾਏ, 28 ਅਪ੍ਰੈਲ(ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਦੇ ਨਜ਼ਦੀਕ ਪਿੰਡ ਮੋਹਨ ਕੇ ਉਤਾੜ ਦਾ ਨੰਬਰਦਾਰ ਨੌਜਵਾਨ ਸੁਰਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ | ਪਹਿਲੇ ਨੰਬਰਦਾਰ ਬੁੱਧ ਪ੍ਰਕਾਸ਼ ਦੀ ਮੌਤ ਹੋ ਜਾਣ 'ਤੇ ਇਹ ਸੀਟ ਖਾਲੀ ਹੋਈ ਸੀ | ਜਿਸ ਤੇ ਇਸ ਨੰਬਰਦਾਰੀ ਲਈ ਕੋਈ 15 ਤੋਂ ਵੱਧ ਵਿਅਕਤੀ ਦੋੜ ਵਿਚ ਸਨ, ਪਰ ਸਰਕਾਰੀ ਹਦਾਇਤਾਂ ਅਨੁਸਾਰ ਪ੍ਰਰਿਕਿਆ ਨੂੰ ਪੂਰਾ ਕਰਨ ਬਾਅਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਸੁਰਿੰਦਰ ਸਿੰਘ ਨੂੰ ਪਿੰਡ ਮੋਹਨ ਕੇ ਉਤਾੜ ਦਾ ਪੱਕਾ ਨੰਬਰਦਾਰ ਨਿਯੁਕਤ ਕਰ ਦਿੱਤਾ ਗਿਆ | ਨੰਬਰਦਾਰ ਬਣੇ ਸੁਰਿੰਦਰ ਸਿੰਘ ਨੂੰ ਉਪ ਮੰਡਲ ਮੈਜਿਸਟਰੇਟ ਬੇਅੰਤ ਸਿੰਘ ਨੇ ਸਰਟੀਫਿਕੇਟ ਦਿੱਤਾ | ਆਪਣੇ ਹੱਥ ਲੱਗੀ ਪਿੰਡ ਦੀ ਨੰਬਰਦਾਰੀ 'ਤੇ ਸੁਰਿੰਦਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਨਾ ਨੇ ਉਸ ਨੂੰ ਨੰਬਰਦਾਰੀ ਦੇ ਕਾਬਲ ਸਮਝਦਿਆਂ ਉਸ ਨੂੰ ਨੰਬਰਦਾਰ ਬਣਾਇਆ ਹੈ | ਉਹਨਾਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਲੋਕਾਂ ਦੀ ਸੇਵਾ ਲਈ ਨਿਭਾਉਣਗੇ |