ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਜਨ ਸੇਵਾ ਸੁਸਾਇਟੀ ਦੇ ਤੀਜੀ ਵਾਰ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਰਮਨ ਸੇਤੀਆ ਵਲੋਂ ਆਪਣੀ ਨਵੀਂ ਕਾਰਜਕਾਰਨੀ ਦੀ ਘੋਸ਼ਣਾ ਕੀਤੀ ਗਈ ਹੈ | ਨਵੀਂ ਟੀਮ ਵਿਚ ਰਤਨ ਗਰੋਵਰ ਨੂੰ ਸਰਪ੍ਰਸਤ, ਆਕਾਸ਼ ਡੋਡਾ ਨੂੰ ਸਕੱਤਰ ਅਤੇ ਸੁਨੀਲ ਡੇ ਨੂੰ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਤੋਂ ਇਲਾਵਾ ਸੰਦੀਪ ਸਚਦੇਵਾ ਨੂੰ ਮੁੱਖ ਸਲਾਹਕਾਰ, ਰਾਧਾ ਵਰਮਾ ਨੂੰ ਸਲਾਹਕਾਰ, ਰਾਕੇਸ਼ ਗਿਲਹੋਤਰਾ ਨੂੰ ਸੀਨੀਅਰ ਮੀਤ ਪ੍ਰਧਾਨ, ਰਮੇਸ਼ ਕੁਮਾਰ ਨੂੰ ਮੀਤ ਪ੍ਰਧਾਨ ਅਤੇ ਰਾਜੀਵ ਕੁੱਕੜ ਨੂੰ ਸਹਿ-ਸਕੱਤਰ ਬਣਾਇਆ ਗਿਆ ਹੈ | ਕਾਰਜਕਾਰਨੀ ਮੈਂਬਰਾਂ ਵਜੋਂ ਨੀਲਮ ਸਚਦੇਵਾ, ਪਵਨ ਬੱਬਰ, ਆਸ਼ੂ ਕੁੱਕੜ, ਰਮੇਸ਼ ਸੁਧਾ, ਅਜੈ ਧੀਂਗੜਾ ਅਤੇ ਜੋਤੀ ਮੱਕੜ ਨੂੰ ਸ਼ਾਮਲ ਕੀਤਾ ਗਿਆ ਹੈ | ਪ੍ਰਧਾਨ ਰਮਨ ਸੇਤੀਆ ਨੇ ਕਿਹਾ ਕਿ ਸਮਾਜ ਸੇਵਾ ਦੇ ਕਾਰਜਾਂ ਲਈ ਟੀਮ ਵਰਕ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਲੋੜਵੰਦਾਂ ਲਈ ਜਲ ਸੇਵਾ, ਮਹੀਨਾਵਾਰ ਰਾਸ਼ਨ ਦੀ ਵੰਡ, ਪੌਦੇ ਲਗਾਉਣਾ, ਟੀ.ਬੀ. ਦੇ ਮਰੀਜ਼ਾਂ ਨੂੰ ਪ੍ਰੋਟੀਨ ਯੁਕਤ ਰਾਸ਼ਨ ਕਿੱਟਾਂ ਦੇਣਾ, ਲੋੜਵੰਦ ਲੜਕੀਆਂ ਦੀ ਸ਼ਾਦੀ ਵਿਚ ਸਹਿਯੋਗ ਅਤੇ ਖ਼ਾਲੀ ਪੇਜਾਂ ਦੀ ਰੀਸਾਈਕਲਿੰਗ ਵਰਗੇ ਕਈ ਸੇਵਾ ਪ੍ਰੋਜੈਕਟ ਚਲਾਏ ਜਾ ਰਹੇ ਹਨ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹੁਣ ਨਵੀਂ ਟੀਮ ਨਾਲ ਇਨ੍ਹਾਂ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ ਅਤੇ ਜਲਦ ਹੀ ਨਵੇਂ ਸੇਵਾ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ |