10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ 'ਵਿਸ਼ਵ ਪੁਸਤਕ ਅਤੇ ਕਾਪੀ-ਰਾਈਟ ਦਿਵਸ' ਮੌਕੇ ਰੀਡਿੰਗ ਸੈਸ਼ਨ ਅਤੇ ਪੁਸਤਕ ਦਾਨ ਅਭਿਆਨ ਕਰਵਾਇਆ

Ad Position 21
No active advertisement
ਅਜੀਤ ਡੈਸਕ 03-05-2026
ਫ਼ਿਰੋਜ਼ਪੁਰ, 2 ਮਈ (ਗੁਰਿੰਦਰ ਸਿੰਘ)-'ਵਿਸ਼ਵ ਪੁਸਤਕ ਅਤੇ ਕਾਪੀ-ਰਾਈਟ ਦਿਵਸ' ਮੌਕੇ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੀ ਆਰਟਸ ਲਾਇਬ੍ਰੇਰੀ ਵਿਚ 'ਬੁੱਕ ਰੀਡਿੰਗ ਸੈਸ਼ਨ' ਅਤੇ 'ਬੁੱਕ ਡੋਨੇਸ਼ਨ ਡਰਾਈਵ' ਦਾ ਆਯੋਜਨ ਕੀਤਾ ਗਿਆ | ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਐਡਵੋਕੇਟ ਅਜੈ ਬੱਤਾ, ਸੁਨੀਤਾ ਰੰਗਬੁਲਾ, ਪਿ੍ਤਪਾਲ ਕੌਰ, ਕਾਲਜ ਪਿ੍ੰਸੀਪਲ ਡਾ. ਸੰਗੀਤਾ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ | ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿਚ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਅਤੇ ਬੌਧਿਕ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣਾ ਸੀ | ਇਸ ਦੌਰਾਨ ਵਿਦਿਆਰਥਣਾਂ ਨੂੰ ਯੂਨੈਸਕੋ ਵਲੋਂ ਇਸ ਦਿਵਸ ਦੀ ਸ਼ੁਰੂਆਤ ਅਤੇ ਵਿਲੀਅਮ ਸ਼ੈਕਸਪੀਅਰ ਵਰਗੇ ਮਹਾਨ ਸਾਹਿਤਕਾਰਾਂ ਨਾਲ ਇਸ ਦੇ ਸੰਬੰਧ ਬਾਰੇ ਜਾਣਕਾਰੀ ਦਿੱਤੀ ਗਈ | ਵਿਦਿਆਰਥਣਾਂ ਨੇ ਆਪਣੀਆਂ ਮਨਪਸੰਦ ਪੁਸਤਕਾਂ ਦੇ ਅੰਸ਼ ਸਾਂਝੇ ਕੀਤੇ ਅਤੇ ਸਟਾਫ਼ ਨਾਲ ਮਿਲ ਕੇ ਲਾਇਬ੍ਰੇਰੀ ਲਈ ਪੁਸਤਕਾਂ ਦਾਨ ਕੀਤੀਆਂ | ਪਿ੍ੰਸੀਪਲ ਡਾ. ਸੰਗੀਤਾ ਨੇ ਪੁਸਤਕਾਂ ਨੂੰ ਗਿਆਨ ਅਤੇ ਕਲਪਨਾ ਦਾ ਸਰਵੋਤਮ ਸਰੋਤ ਦੱਸਦੇ ਹੋਏ ਵਿਦਿਆਰਥਣਾਂ ਨੂੰ ਪੜ੍ਹਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ | ਉਪਰੰਤ ਉਨ੍ਹਾਂ ਨੇ ਲਾਇਬ੍ਰੇਰੀ ਇੰਚਾਰਜ ਅਲਕਾ ਬਾਬਾ ਅਤੇ ਲਾਇਬ੍ਰੇਰੀ ਸਟਾਫ਼ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਤਾਜ ਪਬਲਿਕ ਸਕੂਲ ਵਿਖੇ ਮਨੋਰੰਜਕ ਅਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਮਜ਼ਦੂਰ ਮਿਸਤਰੀਆਂ ਦਾ ਸਨਮਾਨ ਕਰਕੇ ਮਨਾਇਆ ਮਜ਼ਦੂਰ ਦਿਵਸ -ਪ੍ਰਧਾਨ ਰਾਮ ਨਰੂਲਾ
Ad Position 24