ਫ਼ਿਰੋਜ਼ਪੁਰ, 2 ਮਈ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਉਪ ਕੁਲਪਤੀ ਡਾ. ਸੁਰੇਸ਼ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਲਾਨਾ ਸਭਿਆਚਾਰਕ ਮੇਲਾ ਫਿਊਜ਼ਨ ਫੀਏਸਟਾ 2026 ਸੋਸਾਇਟੀ ਫੋਰ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਵਲੋਂ ਬੜੇ ਉਤਸ਼ਾਹ ਅਤੇ ਵਿਦਿਆਰਥੀਆਂ ਦੀ ਜੋਸ਼ ਭਰੀ ਭਾਗੀਦਾਰੀ ਨਾਲ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦਾ ਉਦਘਾਟਨ ਰਜਿਸਟਰਾਰ ਡਾ. ਰਾਜੀਵ ਅਰੋੜਾ ਨੇ ਕੋਆਰਡੀਨੇਟਰ ਮੁਨੀਸ਼ ਕੁਮਾਰ ਅਤੇ ਕੋ-ਕੋਆਰਡੀਨੇਟਰ ਡਾ. ਸੁਖਜਿੰਦਰ ਸਿੰਘ ਸੰਧੂ ਦੇ ਨਾਲ ਮਿਲ ਕੇ ਸ਼ਮਾਂ ਰੌਸ਼ਨ ਕਰਕੇ ਕੀਤਾ | ਕੈਂਪਸ ਰਜਿਸਟਰਾਰ ਡਾ. ਰਜੀਵ ਅਰੋੜਾ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਉਹ ਕੈਂਪਸ ਵਲੋਂ ਆਯੋਜਿਤ ਕੀਤੇ ਜਾਂਦੇ ਅਜਿਹੇ ਪ੍ਰੋਗਰਾਮਾਂ ਵਿਚ ਵਧ ਚੜ੍ਹ ਹਿੱਸਾ ਲਿਆ ਕਰਨ | ਫਿਊਜ਼ਨ ਫੀਏਸਟਾ ਵਿਚ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਭੰਗੜਾ, ਗਿੱਧਾ, ਲੁੱਡੀ, ਦੱਖਣੀ ਭਾਰਤੀ ਨਾਚ, ਸੋਲੋ ਡਾਂਸ ਅਤੇ ਸੋਲੋ ਗਾਇਣ ਵਰਗੀਆਂ ਪੇਸ਼ਕਾਰੀਆਂ ਮੁੱਖ ਆਕਰਸ਼ਨ ਰਹੀਆਂ | ਇਸ ਤੋਂ ਇਲਾਵਾ ਸ਼ਾਇਰੀ ਦੀਆਂ ਪੇਸ਼ਕਾਰੀਆਂ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ | ਪ੍ਰੋਗਰਾਮ ਦਾ ਸਮਾਪਨ ਕੋਆਰਡੀਨੇਟਰ ਮੁਨੀਸ਼ ਕੁਮਾਰ ਵਲੋਂ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ | ਜਿਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਮਹਿਮਾਨਾਂ, ਭਾਗੀਦਾਰਾਂ, ਆਯੋਜਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਰੀ ਗਿਣਤੀ ਵਿਚ ਫੈਕਲਟੀ , ਸਟਾਫ ਤੇ ਵਿਦਿਆਰਥੀ ਹਾਜ਼ਰ ਰਹੇ |