29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ-ਫੀਮੇਲ ਦੇ ਵਫ਼ਦ ਵਲੋਂ ਸਿਵਲ ਸਰਜਨ ਫ਼ਿਰੋਜ਼ਪੁਰ ਨਾਲ ਮੁਲਾਕਾਤ

Ad Position 21
No active advertisement
ਮੰਗਾਂ ਦੀ ਪੂਰਤੀ ਸਬੰਧੀ ਸਿਵਲ ਸਰਜਨ ਫ਼ਿਰੋਜ਼ਪੁਰ ਨਾਲ ਮੁਲਾਕਾਤ ਕਰਨ ਸਮੇਂ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ ਫੀਮੇਲ ਦੇ ਆਗੂ ਤੇ ਮੈਂਬਰ | ਅਜੀਤ ਤਸਵੀਰ <br/> 05-05-2026
ਫ਼ਿਰੋਜ਼ਪੁਰ, 4 ਮਈ (ਕੁਲਬੀਰ ਸਿੰਘ ਸੋਢੀ)- ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਮੇਲ ਫੀਮੇਲ ਦੇ ਵਫ਼ਦ ਵਲੋਂ ਜਥੇਬੰਦੀ ਆਗੂ ਸਤਨਾਮ ਸਿੰਘ ਅਤੇ ਰਮੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਫ਼ਿਰੋਜ਼ਪੁਰ ਡਾ.ਮੀਨਾਕਸ਼ੀ ਢੀਂਗਰਾ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਮੀਟਿੰਗ ਦੌਰਾਨ ਆਗੂ ਰਮੇਸ਼ ਕੁਮਾਰ ਨੇ ਦੱਸਿਆ ਕਿ ਮਲਟੀਪਰਪਜ਼ ਹੈਲਥ ਵਰਕਰ ਦੀਆਂ ਕੁੱਝ ਸਮੇਂ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਬਣਾਉਣ ਤੇ ਡਿਊਟੀ ਲਗਾਈ ਗਈ ਹੈ | ਜਿਸ ਸਬੰਧੀ ਜਥੇਬੰਦੀ ਮੰਗ ਕਰਦੀ ਹੈ ਕਿ ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਡਿਊਟੀ ਤੋਂ ਫ਼ਾਰਗ ਕੀਤਾ ਜਾਵੇ | ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਦੀ ਮੰਗ 'ਤੇ ਸਾਰੇ ਮਲਟੀਪਰਪਜ਼ ਹੈਲਥ ਵਰਕਰ ਮੇਲ ਨੂੰ ਡੇਂਗੂ ਸੀਜ਼ਨ ਦੌਰਾਨ ਹੋਰ ਕਿਤੇ ਡਿਊਟੀ ਨਹੀਂ ਲਗਾਈ ਜਾਵੇਗੀ ਅਤੇ ਜਿਨ੍ਹਾਂ ਮਲਟੀਪਰਪਜ਼ ਹੈਲਥ ਵਰਕਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉਹ ਜਲਦੀ ਤੋਂ ਜਲਦੀ ਵਾਪਸ ਪਰਤਣਗੇ | ਇਸ ਦੇ ਨਾਲ ਹੀ ਮਲਟੀਪਰਪਜ਼ ਫੀਮੇਲ ਨੇ ਮਮਤਾ ਦਿਵਸ ਵਾਲੇ ਦਿਨ ਪੀ.ਪੀ ਯੂਨਿਟ ਫ਼ਿਰੋਜ਼ਪੁਰ ਵਿਖੇ ਐੱਲ.ਐੱਚ.ਵੀ ਦੀ ਡਿਊਟੀ ਲਗਾਉਣ ਸਬੰਧੀ ਤੇ ਹੋਰਨਾਂ ਮੰਗਾਂ ਦੀ ਪੂਰਤੀ ਸਬੰਧੀ ਸਿਵਲ ਸਰਜਨ ਫ਼ਿਰੋਜ਼ਪੁਰ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਥੇਬੰਦੀ ਦੀਆਂ ਬਹੁਤ ਹੀ ਅਹਿਮ ਅਤੇ ਜ਼ਰੂਰੀ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਮੁੱਖ ਸਲਾਹਕਾਰ ਨਰਿੰਦਰ ਸ਼ਰਮਾ, ਗੁਰਦੇਵ ਸਿੰਘ, ਸੁਖਦੇਵ ਸਿੰਘ, ਪੈਰਾ ਮੈਡੀਕਲ ਯੂਨੀਅਨ ਦੇ ਆਗੂ ਰਾਮ ਪ੍ਰਸ਼ਾਦ, ਜਸਵਿੰਦਰ ਸਿੰਘ ਕੌੜਾ, ਪ੍ਰਵੀਨ ਸਿੰਘ, ਰਵਿੰਦਰ ਸਿੰਘ, ਗੁਰਬੀਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ, ਵਿਕਰਮ ਸਿੰਘ, ਦੀਪ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ, ਪਰਮਵੀਰ ਮੋਂਗਾ, ਵਿਕਾਸ ਕਾਲੜਾ ਅਤੇ ਮੀਟਿੰਗ ਦੌਰਾਨ ਡਾਕਟਰ ਸ਼ਮਿੰਦਰ ਪਾਲ ਕੌਰ, ਡਾ. ਯੁਵਰਾਜ ਨਾਰੰਗ, ਕਲਾਸ ਫੋਰ ਯੂਨੀਅਨ ਦੇ ਆਗੂ ਮਨਿੰਦਰਜੀਤ ਸਿੰਘ ਅਤੇ ਹੋਰ ਕਈ ਜਥੇਬੰਦੀ ਦੇ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਹੱਕ 'ਚ ਬਣੀ ਲੋਕ ਲਹਿਰ- ਗੁਰਮੀਤ ਬਰਾੜ, ਕਾਕਾ ਬਰਾੜ ਅਗਲੀ ਖ਼ਬਰ ਅਮਨਜੀਤ ਮਲਟੀਸਪੈਸ਼ਲਿਟੀ ਹਸਪਤਾਲ ਆਰਿਫ਼ ਕੇ ਵਿਖੇ ਮੈਡੀਕਲ ਕੈਂਪ ਕੱਲ
Ad Position 24