ਅਰੋੜਾ ਵਿਕਾਸ ਮੰਚ ਨੇ ਲੜਕੀ ਦੇ ਵਿਆਹ ਲਈ ਸਹਿਯੋਗ ਦਿੱਤਾ
ਅਬੋਹਰ , 28 ਅਕਤੂਬਰ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਸੰਸਥਾ ਨੇ ਹੁਣ ਇਕ ਬੇਟੀ ਦੇ ਵਿਆਹ ਵਿਚ ਸਹਿਯੋਗ ਕੀਤਾ ਹੈ।
ਅਬੋਹਰ , 28 ਅਕਤੂਬਰ (ਵਿਵੇਕ ਹੂੜੀਆ)-ਅਰੋੜਾ ਵਿਕਾਸ ਮੰਚ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਸੰਸਥਾ ਨੇ ਹੁਣ ਇਕ ਬੇਟੀ ਦੇ ਵਿਆਹ ਵਿਚ ਸਹਿਯੋਗ ਕੀਤਾ ਹੈ। ਸੰਸਥਾ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਲੜਕੀ ਦੇ ਪਰਿਵਾਰ ਨੇ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ। ਜਾਂਚ- ਪੜਤਾਲ ਕਰਨ ਤੋਂ ਬਾਅਦ ਲੜਕੀ ਦੇ ਵਿਆਹ ਦਾ ਸਾਰਾ ਰਾਸ਼ਨ ਰਾਜੇਸ਼ ਠਠਈ, ਨਿਤਿਨ ਠਠਈ, ਰਾਜੀਵ ਧੂੜੀਆ, ਦੀਪਕ ਉਪਵੇਜਾ, ਸਾਹਿਲ ਅਰੋੜਾ, ਸ਼ੀਨਮ ਗਿਲਹੋਤਰਾ, ਸਵਿਤਾ ਗੁੰਬਰ, ਅਦਿੱਤਿਆ ਗੁੰਬਰ, ਵੈਭਵ ਫੁਟੇਲਾ ਵਲੋਂ ਲੈ ਕੇ ਦਿੱਤਾ ਗਿਆ ਜਿਨ੍ਹਾਂ ਦਾ ਮੰਚ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗਗਨ ਚੁੱਘ ਮੌਜੂਦ ਸਨ, ਜਿਨ੍ਹਾਂ ਨੇ ਲੜਕਾ ਲੜਕੀ ਦੇ ਖ਼ੁਸ਼ਹਾਲ ਵਿਆਹੁਤਾ ਜੀਵਨ ਲਈ ਕਾਮਨਾ ਕੀਤੀ।