ਸ੍ਰੀ ਗਊ ਰਕਸ਼ਣੀ ਸਭਾ ਦੀ ਗਊਸ਼ਾਲਾ ਵਿਖੇ ਪਹੁੰਚੇ ਕਰਨ ਗਿਲਹੋਤਰਾ
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਸ੍ਰੀ ਗਊ ਰਕਸ਼ਣੀ ਸਭਾ ਵਲੋਂ ਚਲਾਈ ਜਾ ਰਹੀ ਗਊਸ਼ਾਲਾ ਵਿਚ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਸੰਸਥਾਪਕ ਕਰਨ ਗਿਲਹੋਤਰਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਦੌਰਾਨ ਸਭਾ ਦੇ ਪ੍ਰਧਾਨ ਅਸ਼ੋਕ ਗੁਲਬੱਧਰ, ਰੌਸ਼ਨ ਲਾਲ ਭੁਸਰੀ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਵਲੋਂ ਉਨ੍ਹਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਸ੍ਰੀ ਗਊ ਰਕਸ਼ਣੀ ਸਭਾ ਵਲੋਂ ਚਲਾਈ ਜਾ ਰਹੀ ਗਊਸ਼ਾਲਾ ਵਿਚ ਕਰਨ ਗਿਲਹੋਤਰਾ ਫਾਊਂਡੇਸ਼ਨ ਦੇ ਸੰਸਥਾਪਕ ਕਰਨ ਗਿਲਹੋਤਰਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਦੌਰਾਨ ਸਭਾ ਦੇ ਪ੍ਰਧਾਨ ਅਸ਼ੋਕ ਗੁਲਬੱਧਰ, ਰੌਸ਼ਨ ਲਾਲ ਭੁਸਰੀ ਸਮੇਤ ਕਮੇਟੀ ਦੇ ਹੋਰ ਮੈਂਬਰਾਂ ਵਲੋਂ ਉਨ੍ਹਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਗਊਸ਼ਾਲਾ ਵਿਚ ਹੋਈ ਇਸ ਮੁਲਾਕਾਤ ਦੌਰਾਨ ਕਮੇਟੀ ਮੈਂਬਰਾਂ ਤੇ ਕਰਨ ਗਿਲਹੋਤਰਾ ਵਿਚਕਾਰ ਗਊਸ਼ਾਲਾ ਦੀ ਕਾਰਜਪ੍ਰਣਾਲੀ, ਪਸ਼ੂਆਂ ਦੀ ਦੇਖਭਾਲ ਤੇ ਗਊ-ਸੇਵਾ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਗਊਸ਼ਾਲਾ ਦੇ ਸੁਚੱਜੇ ਪ੍ਰਬੰਧਾਂ ਤੇ ਸੰਚਾਲਨ ਨਾਲ ਸਬੰਧਿਤ ਪਹਿਲੂਆਂ ’ਤੇ ਵੀ ਵਿਚਾਰ ਵਟਾਂਦਰਾ ਹੋਇਆ। ਸ਼੍ਰੀ ਗਊ ਰਕਸ਼ਣੀ ਸਭਾ ਵਲੋਂ ਗਊਵੰਸ਼ ਦੀ ਸੇਵਾ ਤੇ ਦੇਖਭਾਲ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।