ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਵਾਇਆ
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਅੰਦਰ ਬੀਤੀ ਰਾਤ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਅੰਦਰ ਭਾਰੀ ਤਾਦਾਦ ਵਿਚ ਦੂਰ ਦੁਰਾਡੇ ਤੋਂ ਸੰਗਤਾਂ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਨਤਮਸਤਕ ਹੋਣ ਪੁੱਜੀਆਂ। ਅੰਮ੍ਰਿਤ ਵੇਲੇ ਪਾਠ ਦੇ ਭੋਗ ਪਾਏ ਗਏ।
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਅੰਦਰ ਬੀਤੀ ਰਾਤ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਅੰਦਰ ਭਾਰੀ ਤਾਦਾਦ ਵਿਚ ਦੂਰ ਦੁਰਾਡੇ ਤੋਂ ਸੰਗਤਾਂ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਨਤਮਸਤਕ ਹੋਣ ਪੁੱਜੀਆਂ। ਅੰਮ੍ਰਿਤ ਵੇਲੇ ਪਾਠ ਦੇ ਭੋਗ ਪਾਏ ਗਏ। ਸ਼ਾਮ ਨੂੰ ਮਾਤਾ ਗੁਜ਼ਰੀ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਸੰਧਿਆ ਸਮੇਂ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਜਸਪ੍ਰੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਅਨਮੋਲ ਕੀਰਤਨ ਕੀਤਾ। ਉਪਰੰਤ ਭਾਈ ਹਰਸਿਮਰਨਜੀਤ ਸਿੰਘ ਨੇ ਕਥਾ ਦਾ ਪ੍ਰਵਾਹ ਚਲਾਇਆ। ਇਸ ਤੋਂ ਬਾਅਦ ਸੁਸਾਇਟੀ ਦੀਆਂ ਬੀਬੀਆਂ ਦੇ ਜਥੇ ਵਲੋਂ ਗੁਰਬਾਣੀ ਦੀ ਅੰਮ੍ਰਿਤ ਵਰਖਾ ਕੀਤੀ ਗਈ। ਇਸ ਮੌਕੇ ਭਾਈ ਕੰਵਲਜੀਤ ਸਿੰਘ, ਡਾ.ਬਲਬੀਰ ਸਿੰਘ, ਪ੍ਰਭਜੀਤ ਸਿੰਘ ਕਾਠਪਾਲ, ਜਰਨੈਲ ਸਿੰਘ ਤਨੇਜਾ, ਅਮਿੰਦਰ ਸਿੰਘ ਕਾਠਪਾਲ, ਅਮਰ ਸਿੰਘ ਕਾਠਪਾਲ, ਗੁਰਮੀਤ ਸਿੰਘ ਰਾਣੂ ਪਰੂਥੀ, ਅਮਨ ਦੁਰੇਜਾ, ਡਾ.ਪਰਮਜੀਤ ਸਿੰਘ, ਪ੍ਰਿੰਸੀਪਲ ਨਰਿੰਦਰ ਸਿੰਘ, ਲੈਕਚਰਾਰ ਦਰਸ਼ਨ ਸਿੰਘ ਤਨੇਜਾ, ਪਰਮਜੀਤ ਸਿੰਘ ਪਟਵਾਰੀ, ਮਾ.ਸਹਿਜਪਾਲ ਸਿੰਘ, ਮਾ.ਸਰਬਜੀਤ ਸਿੰਘ, ਦਵਿੰਦਰ ਸਿੰਘ ਅਹੂਜਾ, ਜੋਗਿੰਦਰ ਸਿੰਘ ਨਾਮਧਾਰੀ, ਗੁਰਵਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਸ਼ੇਰਾ, ਸੁਖਵਿੰਦਰ ਸਿੰਘ ਤਨੇਜਾ ਆਦਿ ਨੇ ਇਨ੍ਹਾਂ ਸਮਾਗਮਾਂ ਅੰਦਰ ਪੂਰਨ ਸੇਵਾ ਨਿਭਾਈ। ਸੰਗਤਾਂ ਲਈ ਗੁਗਲਾਨੀ ਪਰਿਵਾਰ ਵਲੋਂ ਸਾਜਨ ਗੁਗਲਾਨੀ ਦੇ ਜਨਮਦਿਨ ’ਤੇ ਦੁੱਧ, ਕੌਫ਼ੀ ਦੇ ਲੰਗਰ ਲਗਾਏ ਗਏ। ਦੀਪਮਾਲਾ ਕਰਦਿਆਂ ਨੌਜਵਾਨਾਂ ਵਲੋਂ ਆਤਿਸ਼ਬਾਜ਼ੀ ਵੀ ਕੀਤੀ ਗਈ।