12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਆਸਾਮ, ਪੱਛਮੀ ਬੰਗਾਲ ਤੇ ਪਾਂਡੂਚੇਰੀ ਦੀਆਂ ਚੋਣਾਂ ਜਿੱਤਣ 'ਤੇ ਭਾਜਪਾਈਆਂ ਨੇ ਮੁੱਦਕੀ 'ਚ ਵੰਡੇ ਲੱਡੂ <br/>

Ad Position 21
No active advertisement
ਭਾਜਪਾ ਦੀ ਸ਼ਾਨਦਾਰ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡਣ ਸਮੇਂ ਮੰਡਲ ਮੁੱਦਕੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਅਤੇ ਹੋਰ | ਤਸਵੀਰ : ਭਾਰਤ ਭੂਸ਼ਨ ਅਗਰਵਾਲ <br/> 06-05-2026
ਮੁੱਦਕੀ, 5 ਮਈ (ਭਾਰਤ ਭੂਸ਼ਨ ਅਗਰਵਾਲ)-ਆਸਾਮ, ਪੱਛਮੀ ਬੰਗਾਲ ਤੇ ਪਾਂਡੂਚੇਰੀ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਹੋਈ ਵੱਡੀ ਜਿੱਤ ਦੀ ਖ਼ੁਸ਼ੀ 'ਚ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਮੰਡਲ ਮੁੱਦਕੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਦੀ ਅਗਵਾਈ ਹੇਠ ਲੱਡੂ ਵੰਡੇ ਗਏ | ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਆਸਾਮ 'ਚ ਭਾਜਪਾ ਨੂੰ ਲਗਾਤਾਰ ਮਿਲ ਰਹੀ ਜਿੱਤ 'ਤੇ ਪੱਛਮੀ ਬੰਗਾਲ 'ਚ ਪ੍ਰਾਪਤ ਹੋਈ ਵੱਡੀ ਸਫਲਤਾ ਦਰਸਾਉਂਦੀ ਹੈ ਕਿ ਦੇਸ਼ 'ਚ ਲੋਕਾਂ ਦਾ ਭਰੋਸਾ ਪਾਰਟੀ 'ਤੇ ਦਿਨੋਂ-ਦਿਨ ਵਧ ਰਿਹਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਂਹਵਧੂ ਸੋਚ ਦੇ ਚਲਦਿਆਂ ਅੱਜ ਦੇਸ਼ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ ਤੇ ਹਰੇਕ ਵਰਗ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਲੋਕ ਪੱਖੀ ਨੀਤੀਆਂ ਦੇ ਚਲਦਿਆਂ ਅੱਜ ਸੂਬੇ 'ਚ ਵੀ ਭਾਜਪਾ ਮਜ਼ਬੂਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ ਅੰਦਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਨੀ ਲਗਭਗ ਤੈਅ ਹੈ | ਇਸ ਮੌਕੇ ਰਾਜੇਸ਼ ਕੁਮਾਰ ਗੁਪਤਾ ਪ੍ਰਧਾਨ ਅਗਰਵਾਲ ਸਮਾਜ ਸੇਵਾ, ਰਵਿੰਦਰ ਕੁਮਾਰ ਗਰਗ ਰਾਤੂ ਗਊਸ਼ਾਲਾ ਕਮੇਟੀ ਪ੍ਰਧਾਨ, ਅਨਿਲ ਕੁਮਾਰ ਅਗਰਵਾਲ, ਰਾਮ ਕੁਮਾਰ ਗਰਗ ਸੀਨੀਅਰ ਲੀਡਰ ਭਾਜਪਾ, ਪਵਨ ਕੁਮਾਰ ਗਰਗ ਮੀਤ ਪ੍ਰਧਾਨ, ਡਾ. ਵਿਨੋਦ ਕੁਮਾਰ ਮੀਤ ਪ੍ਰਧਾਨ ਮੰਡਲ ਮੁੱਦਕੀ, ਰਾਜੇਸ਼ ਕੁਮਾਰ ਮਹਿਤਾ, ਇੰਦਰਜੀਤ ਕੌਰ ਮੀਤ ਪ੍ਰਧਾਨ ਫ਼ਿਰੋਜ਼ਪੁਰ ਮਹਾਂ ਵਿੰਗ, ਲਖਵਿੰਦਰ ਕੌਰ ਪ੍ਰਧਾਨ ਮੰਡਲ ਮੁੱਦਕੀ ਮਹਿਲਾ ਵਿੰਗ, ਲੱਕੀ ਸ਼ਰਮਾ, ਰਾਜ ਕੁਮਾਰ ਚਾਵਲਾ ਜਨਰਲ ਸਕੱਤਰ ਮੰਡਲ ਮੁੱਦਕੀ, ਗੁਰਿੰਦਰਪਾਲ ਸਿੰਘ ਕਾਲੀ ਪ੍ਰਧਾਨ ਓ.ਬੀ.ਸੀ. ਵਿੰਗ, ਸੁਖਵਿੰਦਰ ਸਿੰਘ ਸੁੱਖੀ ਭੁੱਲ ਪ੍ਰਧਾਨ ਯੁਵਾ ਮੋਰਚਾ, ਗੁਰਭੇਜ ਸਿੰਘ ਭੇਜਾ ਪ੍ਰਧਾਨ ਬੀ.ਸੀ. ਵਿੰਗ, ਅਸ਼ੋਕ ਕੁਮਾਰ ਪਿੰਕੀ ਮੀਤ ਪ੍ਰਧਾਨ ਮੰਡਲ ਮੁੱਦਕੀ, ਹਰਦੇਵ ਸਿੰਘ ਬਰਾੜ, ਦਮਨ ਸਿੰਘ, ਪੂਰਨ ਸਿੰਘ ਚੰਦੜ, ਨਾਹਰ ਸਿੰਘ ਮਿਰਜ਼ੇ ਕੇ ਮੰਡਲ ਪ੍ਰਧਾਨ ਕਿਸਾਨ ਮੋਰਚਾ, ਰੇਸ਼ਮ ਸਿੰਘ ਲੁਹਾਮ, ਗੁਰਾ ਸਿੰਘ ਲੁਹਾਮ, ਗੁਰਲਾਭ ਸਿੰਘ ਲੱਲੇ, ਦੀਦਾਰ ਸਿੰਘ ਗਿੱਲ, ਮਨਦੀਪ ਸਿੰਘ ਸ਼ਹਿਜ਼ਾਦੀ, ਹਰਮਨਪ੍ਰੀਤ ਸਿੰਘ ਸ਼ਹਿਜ਼ਾਦੀ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੋਟ ਕਰੋੜ ਕਲਾਂ ਵਿਖੇ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਸਿਖਲਾਈ ਕੈਂਪ <br/> ਅਗਲੀ ਖ਼ਬਰ ਐੱਸ. ਬੀ. ਐੱਸ ਸਟੇਟ ਯੂਨੀਵਰਸਿਟੀ ਵਿਚ ਤੇਜਸ ਪਹਿਲ ਤਹਿਤ ਜ਼ਿਲ੍ਹਾ ਪੱਧਰੀ ਵਰਕਸ਼ਾਪ 8 ਮਈ ਨੂੰ <br/>
Ad Position 24