12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਪ ਆਗੂ ਮਨਜੀਤ ਕੌਰ ਸਾਉਨਾ ਵਲੋਂ ਪਿੰਡ ਗੱਟੀ ਰਾਜੋ ਕਿ ਤੇ ਪਿੰਡ ਟੇਂਡੀ ਵਾਲੇ ਦਾ ਦੌਰਾ

Ad Position 21
No active advertisement
ਅਜੀਤ ਡੈਸਕ 10-05-2026
ਫ਼ਿਰੋਜ਼ਪੁਰ, 9 ਮਈ(ਕੁਲਬੀਰ ਸਿੰਘ ਸੋਢੀ)-ਪਿਛਲੇ ਸਾਲ ਸਤਲੁਜ ਦਰਿਆ ਵਿਚ ਆਏ ਲੋਕ ਮਾਰੂ ਹੜ੍ਹਾਂ ਨੇ ਜਿੱਥੇ ਜ਼ਮੀਨਾਂ ਦਾ ਨੁਕਸਾਨ ਕੀਤਾ, ਉੱਥੇ ਦਰਿਆ ਨੇੜੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਬੇਘਰ 'ਤੇ ਬੇਰੁਜ਼ਗਾਰ ਬਣਾ ਦਿੱਤਾ | ਸੂਬਾ ਸਰਕਾਰ ਵਲੋਂ ਸਰਹੱਦੀ ਖੇਤਰ ਦੇ ਲੋਕਾਂ ਦੀ ਸਾਰ ਲੈਂਦੇ ਹੋਏ ਪਸ਼ੂਆਂ ਲਈ ਚਾਰਾ 'ਤੇ ਲੋਕਾਂ ਲਈ ਰਾਸ਼ਨ ਆਦਿ ਦੇ ਪ੍ਰਬੰਧ ਵੱਡੇ ਪੱਧਰ 'ਤੇ ਕੀਤੇ ਗਏ ਸਨ | ਇਸ ਦੇ ਨਾਲ ਆਏ ਹੜ੍ਹਾਂ ਨਾਲ ਦਰਿਆ ਦੇ ਨੇੜਲੇ ਕਈ ਹਿੱਸਿਆਂ ਵਿਚ ਪਾਣੀ ਨੇ ਬਹੁਤ ਮਾਰ ਕੀਤੀ ਸੀ ਤੇ ਲੋਕਾਂ ਨੇ ਦਰਿਆ ਦੇ ਵਹਾਅ ਨੂੰ ਦੂਸਰੇ ਪਾਸੇ ਮੋੜਨ ਲਈ ਨੋਚਾਂ ਬਣਾਈਆਂ ਸਨ ਤਾਂ ਕਿ ਘਰਾਂ ਦਾ ਨੁਕਸਾਨ ਨਾ ਹੋ ਸਕੇ | ਦਰਿਆ ਨੇੜੇ ਸਰਕਾਰ ਵਲੋਂ ਤਿਆਰ ਕੀਤੀਆਂ ਜਾ ਰਹੀਆਂ ਨੋਚਾਂ ਦੀ ਜਾਂਚ ਕਰਨ ਲਈ ਮੰਡੀ ਬੋਰਡ ਦੀ ਮੈਂਬਰ ਤੇ ਆਪ ਆਗੂ ਮਨਜੀਤ ਕੌਰ ਸਾਉਨਾ ਨੇ ਆਪਣੇ ਪਤੀ ਆਪ ਦੇ ਸਾਬਕਾ ਫ਼ੌਜੀ ਵਿੰਗ ਪ੍ਰਧਾਨ ਸੁਬੇਗ ਸਿੰਘ ਨਾਲ ਪਿੰਡ ਗੱਟੀ ਰਾਜੋ ਕੇ 'ਤੇ ਪਿੰਡ ਟੇਂਡੀ ਵਾਲੇ ਦਾ ਦੌਰਾ ਕੀਤਾ | ਮਨਜੀਤ ਕੌਰ ਨੇ ਦੱਸਿਆ ਕਿ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਹੇਠ ਦਰਿਆ ਦੇ ਬੰਨ੍ਹਾਂ ਦੀਆਂ ਪੱਥਰ ਦੀਆਂ ਨੋਚਾਂ ਤੇ ਸੜਕਾਂ ਬਣਾਉਣ ਵਾਸਤੇ ਸਾਰੇ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ, ਜਿਸ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ | ਇਸ ਮੌਕੇ ਜੱਸਾ ਸਿੰਘ, ਅੰਗਰੇਜ਼ ਸਿੰਘ, ਗੁਰਨਾਮ ਸਰਪੰਚ, ਮਿਹਰਬਾਨ, ਰਾਜ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁਸ਼ਤੀ ਮੁਕਾਬਲਿਆਂ 'ਚ ਜਿੱਤ ਹਾਸਿਲ ਕਰਨ ਤੋਂ ਬਾਅਦ ਮੱਲਾਂਵਾਲਾ ਪਹੁੰਚਣ 'ਤੇ ਪਹਿਲਵਾਨ ਭੱਟੀ ਦਾ ਸਨਮਾਨ ਅਗਲੀ ਖ਼ਬਰ ਹਿਊਮਨ ਰਾਈਟਸ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਅਹਿਮ ਬੈਠਕ, ਸੰਗਠਨ ਦਾ ਕੀਤਾ ਵਿਸਥਾਰ
Ad Position 24