12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕੁਸ਼ਤੀ ਮੁਕਾਬਲਿਆਂ 'ਚ ਜਿੱਤ ਹਾਸਿਲ ਕਰਨ ਤੋਂ ਬਾਅਦ ਮੱਲਾਂਵਾਲਾ ਪਹੁੰਚਣ 'ਤੇ ਪਹਿਲਵਾਨ ਭੱਟੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 10-05-2026
ਮੱਲਾਂਵਾਲਾ, 9 ਮਈ (ਗੁਰਦੇਵ ਸਿੰਘ)-ਬਿਜਲੀ ਵਿਭਾਗ ਵਲੋਂ ਪੁਨੇ ਵਿਖੇ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ 'ਚ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਸਬ ਡਵੀਜ਼ਨ ਮੱਲਾਂਵਾਲਾ ਦੇ ਮੁਲਾਜ਼ਮ ਪਹਿਲਵਾਨ ਅਮਰਿੰਦਰ ਸਿੰਘ ਭੱਟੀ ਵਲੋਂ ਜਿੱਤ ਹਾਸਿਲ ਕੀਤੀ ਗਈ | ਪਹਿਲਵਾਨ ਅਮਰਿੰਦਰ ਸਿੰਘ ਭੱਟੀ ਦਾ ਅੱਜ ਮੱਲਾਂਵਾਲਾ ਸਬ ਡਵੀਜ਼ਨ ਵਿਖੇ ਪਹੁੰਚਣ 'ਤੇ ਸਾਥੀਆਂ ਵਲੋਂ ਸਨਮਾਨ ਕੀਤਾ ਗਿਆ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਸਵਰਨ ਸਿੰਘ ਸਬ ਡਵੀਜ਼ਨ ਪ੍ਰਧਾਨ, ਤੀਰਥ ਸਿੰਘ ਸਰਕਲ ਆਗੂ, ਬਲਵਿੰਦਰ ਸਿੰਘ ਐੱਸ.ਐੱਸ.ਏ., ਲਖਵੀਰ ਸਿੰਘ ਐੱਸ.ਐੱਸ.ਏ., ਬਲਜੀਤ ਸਿੰਘ ਕੈਸ਼ੀਅਰ, ਨਰੇਸ਼ ਕੁਮਾਰ ਸਰਕਲ ਆਗੂ, ਪਿੱਪਲ ਸਿੰਘ ਸਰਕਲ ਆਗੂ, ਜਗਦੀਸ਼ ਲਾਲ, ਭਜਨ ਲਾਲ, ਮਨਜੀਤ ਸਿੰਘ ਫੋਰਮੈਨ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਲਖਵੀਰ ਸਿੰਘ ਸੁੱਖੇ ਵਾਲਾ ਨੇ ਪਹੁੰਚ ਕੇ ਅਮਰਿੰਦਰ ਸਿੰਘ ਭੱਟੀ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਸਾਥੀ ਵਲੋਂ ਜਿੱਤ ਹਾਸਿਲ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ | ਸਾਥੀ ਅਮਰਿੰਦਰ ਸਿੰਘ ਭੱਟੀ ਨੇ ਸਮੂਹ ਸਾਥੀਆਂ ਦਾ ਸਵਾਗਤ ਕਰਨ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਿਊਮਨ ਰਾਈਟਸ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਅਹਿਮ ਬੈਠਕ, ਸੰਗਠਨ ਦਾ ਕੀਤਾ ਵਿਸਥਾਰ ਅਗਲੀ ਖ਼ਬਰ ਆਪ ਆਗੂ ਮਨਜੀਤ ਕੌਰ ਸਾਉਨਾ ਵਲੋਂ ਪਿੰਡ ਗੱਟੀ ਰਾਜੋ ਕਿ ਤੇ ਪਿੰਡ ਟੇਂਡੀ ਵਾਲੇ ਦਾ ਦੌਰਾ
Ad Position 24