13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਝੋਕ ਟਹਿਲ ਸਿੰਘ ਨੇ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 12-05-2026
ਮਮਦੋਟ, 11 ਮਈ (ਰਾਜਿੰਦਰ ਸਿੰਘ ਹਾਂਡਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜੋਨ ਝੋਕ ਟਹਿਲ ਸਿੰਘ ਦੇ ਪ੍ਰਧਾਨ ਗੁਰਨਾਮ ਸਿੰਘ ਅਲੀਕੇ ਅਤੇ ਜੋਨ ਖ਼ਜ਼ਾਨਚੀ ਗੁਰਭੇਜ ਸਿੰਘ ਕਿੱਲੀ ਦੀ ਅਗਵਾਈ ਹੇਠ ਜੋਨ ਪੱਧਰੀ ਮੀਟਿੰਗ ਪਿੰਡ ਕਰਿਆ ਗੁਰਦੁਆਰਾ ਬਾਬਾ ਬੋਰੀ ਵਾਲਾ 'ਤੇ ਮੀਟਿੰਗ ਕੀਤੀ ਗਈ | ਜੋਨ ਦੀ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੰੁਚੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੰਧੂ, ਜੋਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਗੁਰਬਖ਼ਸ਼ ਸਿੰਘ, ਜੋਨ ਮਮਦੋਟ ਦੇ ਪ੍ਰਧਾਨ ਮੰਗਲ ਸਿੰਘ ਅਤੇ ਜੋਨ ਸਕੱਤਰ ਰਜਿੰਦਰ ਸਿੰਘ ਫੁਲਰਵਨ ਅਤੇ ਜੋਨ ਦੇ ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ ਬੈਰਕਾਂ ਨੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਮਜ਼ਦੂਰ ਨੂੰ ਜੀ ਆਇਆਂ ਆਖਿਆ ਅਤੇ 14 ਮਈ ਨੂੰ ਥਾਣਾ ਮਮਦੋਟ ਅੱਗੇ ਲੱਗਣ ਵਾਲੇ ਧਰਨੇ ਬਾਰੇ ਅਤੇ ਛਿਮਾਹੀ ਫ਼ੰਡ ਬਾਰੇ ਵਿਚਾਰ ਚਰਚਾ ਕੀਤੀ ਗਈ | 14 ਮਈ ਨੂੰ ਵੱਡਾ ਇਕੱਠ ਕਰਕੇ ਦੁੱਧ ਪ੍ਰਸ਼ਾਦੇ, ਝੰਡਾ ਡੰਡਾ ਲੈ ਕੇ ਠੀਕ 11 ਵਜੇ ਥਾਣਾ ਮਮਦੋਟ ਦੇ ਗੇਟ ਅੱਗੇ ਚਾਰ ਜੋਨਾਂ ਵਲੋਂ ਵੱਡਾ ਇਕੱਠ ਕੀਤਾ ਜਾਵੇਗਾ | ਵੱਡਾ ਇਕੱਠ ਕਰਕੇ ਥਾਣਾ ਮਮਦੋਟ ਦਾ ਘਿਰਾਓ ਕੀਤਾ ਜਾਵੇਗਾ | ਹਾਜ਼ਰ ਆਗੂ ਸਾਹਿਬਾਨ ਜੋਨ ਦੇ ਮੀਤ ਪ੍ਰਧਾਨ ਸਵਰਨ ਸਿੰਘ ਖਾਈ, ਰਜਿੰਦਰ ਸਿੰਘ ਮੋਲਬੀ ਵਾਲਾ, ਮਲਕੀਤ ਸਿੰਘ ਹਾਮਿਦ, ਸਰਵਣ ਸਿੰਘ ਅਲੀ ਕੇ, ਗੁਰਪ੍ਰੀਤ ਸਿੰਘ ਬੈਰਕਾਂ, ਹਰਬੰਸ ਸਿੰਘ ਕਿੱਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਪਰਮਬੀਰ ਸਿੰਘ ਭੁੱਲਰ ਨਾਲ ਵੱਖ-ਵੱਖ ਆਗੂਆਂ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਸਫ਼ਾਈ ਕਾਮਿਆਂ ਨੇ ਹੜਤਾਲ ਜਾਰੀ ਰੱਖਦਿਆਂ ਕੀਤੀ ਨਾਅਰੇਬਾਜ਼ੀ
Ad Position 24