ਜ਼ੀਰਾ, 12 ਮਈ (ਪ੍ਰਤਾਪ ਸਿੰਘ ਹੀਰਾ)-ਅਵਾਨ ਰੋਡ ਜ਼ੀਰਾ ਵਿਖੇ ਸਥਿਤ ਐਮਬਰੋਜੀਅਲ ਸਕੂਲ ਦੇ ਐਨ.ਸੀ.ਸੀ ਕੈਡਟਾਂ ਦੇ ਲਗਾਏ ਗਏ ਸਾਲਾਨਾ ਸਿਖਲਾਈ ਕੈਂਪ ਵਿਚ ਵੱਖ-ਵੱਖ ਗਤੀਵਿਧੀਆਂ ਵਿਚ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਦੱਸਿਆ ਕਿ ਐਨ.ਸੀ.ਸੀ ਕੈਡਟਾਂ ਦਾ ਸਾਲਾਨਾ ਟਰੇਨਿੰਗ ਕੈਂਪ ਐਨ.ਸੀ.ਸੀ ਅਕੈਡਮੀ ਮਲੋਟ ਵਿਖੇ ਕੈਂਪ ਕਮਾਂਡਰ ਸੀ.ਐਸ ਸ਼ਰਮਾ 13 ਪੰਜਾਬ ਬਟਾਲੀਅਨ ਫ਼ਿਰੋਜ਼ਪੁਰ ਕੈਂਟ ਦੀ ਦੇਖ ਰੇਖ ਹੇਠ ਲਗਾਇਆ ਗਿਆ ਜਿਸ ਵਿਚ 23 ਸਕੂਲਾਂ ਦੇ ਲਗਭਗ 500 ਐਨ.ਸੀ.ਸੀ ਕੈਡਟਾਂ ਨੇ ਭਾਗ ਲਿਆ | ਇਸ ਦੌਰਾਨ ਪਰੇਡ ਸ਼ੂਟਿੰਗ ਸਮਾਜ ਸੇਵਾ ਸਿਵਲ ਸੁਰੱਖਿਆ ਫਾਇਰਿੰਗ ਮੈਪਰੀਡਿੰਗ ਸੰਸਕਿ੍ਤ ਗਤੀਵਿਧੀਆਂ ਐਮਰਜੰਸੀ ਵਿਚ ਸੈਨਾ ਦੀ ਸਹਾਇਤਾ ਆਦਿ ਦੀਆਂ ਤਿਆਰੀਆਂ ਦੀ ਟਰੇਨਿੰਗ ਕਰਵਾਈ ਗਈ | ਇਸ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਵਿਚ ਸਕੂਲ ਦੇ ਏਕਮਪ੍ਰੀਤ ਸਿੰਘ ਨੇ ਐੱਫ ਸੀ/ਬੀ ਸੀ/ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਤਰਨਪ੍ਰੀਤ ਸਿੰਘ ਨੇ ਓਵਰਆਲ ਬੈੱਸਟ ਕੈਂਪ ਲੀਡਰ ਦਾ ਖ਼ਿਤਾਬ ਜਿੱਤ ਜਿੱਤਿਆ ਸਕੂਲ ਪਹੁੰਚਣ ਤੇ ਐਨ.ਸੀ.ਸੀ ਕੈਡਟਾਂ ਨੂੰ ਸਨਮਾਨਿਤ ਕਰਦਿਆਂ ਪਿ੍ੰਸੀਪਲ ਤੇਜ਼ ਸਿੰਘ ਠਾਕੁਰ ਨੇ ਕਿਹਾ ਕਿ ਇਹ ਕੈਂਪ ਦੌਰਾਨ ਕੈਡਟਾਂ ਨੇ ਅਨੁਸ਼ਾਸਨ ਦੀ ਮਿਸਾਲ ਪੇਸ਼ ਕਰਦਿਆਂ ਵੱਖ-ਵੱਖ ਗਤੀਵਿਧੀਆਂ ਵਿਚ ਮੱਲ੍ਹਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨ ਕਰਨ ਵਾਲਿਆਂ ਵਿਚ ਕੋਆਰਡੀਨੇਟਰ ਮਿਸਿਜ਼ ਰੀਨਾ ਠਾਕਰ, ਦਵਿੰਦਰ ਕੁਮਾਰ, ਸੁਰਿੰਦਰ ਕਟੋਚ ,ਐਨ.ਸੀ.ਸੀ ਅਫਸਰ ਸੰਜੇ ਭਾਰਦਵਾਜ, ਰੇਣੂਕਾ ਠਾਕਰ ਅਤੇ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ |