ਮੱੁਦਕੀ,13 ਮਈ(ਭੁਪਿੰਦਰ ਸਿੰਘ)-ਸਾਬਕਾ ਮੱੁਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਕੋਟਕਪੂਰਾ ਨੇ ਮਾਸਟਰ ਪਰਮਬੀਰ ਸਿੰਘ ਭੁੱਲਰ ਅਤੇ ਗੁਰਕਿਰਪਾਲ ਸਿੰਘ ਭੁੱਲਰ ਦੇ ਪਿਤਾ ਸ. ਹਰਭਜਨ ਸਿੰਘ ਭੁੱਲਰ (ਸੇਵਾ ਮੁਕਤ ਥਾਣੇਦਾਰ ਪੰਜਾਬ ਪੁਲਿਸ) ਦੀ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਭੁੱਲਰ ਇਕ ਨੇਕ ਦਿਲ ਇਨਸਾਨ ਸਨ ਤੇ ਉਨ੍ਹਾਂ ਪੰਜਾਬ ਪੁਲਿਸ ਵਿਚ 39 ਸਾਲ ਦੀ ਸਰਵਿਸ ਬੇਦਾਗ਼ ਨਿਭਾਈ | ਉਨ੍ਹਾਂ ਮਹਿਕਮੇ ਵਿਚ ਰਹਿੰਦਿਆਂ ਦਿਆਨਤਦਾਰੀ ਨਾਲ ਕੰਮ ਕੀਤਾ 'ਤੇ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ | ਉਨ੍ਹਾਂ ਦੁੱਖ ਵਿਚ ਸ਼ਰੀਕ ਹੁੰਦੇ ਹੋਏ ਕਿਹਾ ਕਿ ਹਰਭਜਨ ਸਿੰਘ ਭੁੱਲਰ ਦਾ ਬੇਵਕਤੇ ਤੁਰ ਜਾਣਾ ਅਸਹਿ ਹੈ | ਇਸ ਕਦੇ ਵੀ ਨਾਂ ਪੁਰੇ ਹੋਣ ਵਾਲੇ ਘਾਟੇ ਨੂੰ ਪੂਰਿਆ ਨਹੀਂ ਜਾ ਸਕਦਾ, ਸਜਣ ਸਨੇਹੀਆਂ ਦੇ ਦਿਲਾਂ ਵਿਚ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ |