18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਕਿਸਾਨ ਕਸ਼ਮੀਰ ਸਿੰਘ ਦੇ ਪਰਿਵਾਰ 'ਤੇ ਕੀਤਾ ਝੂਠਾ ਪਰਚਾ ਰੱਦ ਕਰਾਉਣ ਲਈ ਮਮਦੋਟ ਥਾਣੇ ਦਾ ਘਿਰਾਓ

Ad Position 21
No active advertisement
ਅਜੀਤ ਡੈਸਕ 15-05-2026
ਮਮਦੋਟ, 14 ਮਈ ( ਰਾਜਿੰਦਰ ਸਿੰਘ ਹਾਂਡਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜਪੁਰ ਦੇ ਜੌਨ ਮਮਦੋਟ ਦੇ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਖ਼ਜ਼ਾਨਚੀ ਗੁਰਦਿਆਲ ਸਿੰਘ ਟਿੱਬੀ ਦੀ ਅਗਵਾਈ ਹੇਠ ਥਾਣਾ ਮਮਦੋਟ ਦੇ ਅੰਦਰ ਧਰਨਾ ਦਿੱਤਾ ਗਿਆ | ਅੱਜ ਦੇ ਇਸ ਧਰਨਾ ਪ੍ਰਦਰਸ਼ਨ ਚ ਵਿਸ਼ੇਸ਼ ਤੌਰ 'ਤੇ ਪਹੰੁਚੇ ਸੂਬਾ ਪ੍ਰਧਾਨ ਸ ਸੁਖਵਿੰਦਰ ਸਿੰਘ ਸਭਰਾ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ ਜੌਨ ਝੋਕ ਦੇ ਪ੍ਰਧਾਨ ਗੁਰਨਾਮ ਸਿੰਘ ਅਲੀਕੇ ਜੌਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੌਨ ਫ਼ਿਰੋਜਪੁਰ ਦੇ ਪ੍ਰਧਾਨ ਗੁਰਮੇਲ ਸਿੰਘ ਜ਼ਿਆ ਬੱਗਾ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕੀ 1 ਮਈ ਨੂੰ ਕਿਸਾਨ ਕਸ਼ਮੀਰ ਸਿੰਘ ਨੂੰ ਜਥੇਬੰਦੀ ਵਲ਼ੋਂ ਚਾਰ ਏਕੜ ਜ਼ਮੀਨ ਦਾ ਕਬਜ਼ਾ ਕਰਵਾਇਆਂ ਗਿਆ ਸੀ | ਜਿਹੜਾ ਪਹਿਲਾ ਸੁਰਜੀਤ ਸਿੰਘ ਆੜ੍ਹਤੀਏ ਵਲ਼ੋਂ ਧੋਖੇ ਨਾਲ ਜ਼ਮੀਨ ਆਪਣੇ ਨਾ ਕਰਵਾ ਲਈ ਸੀ | ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ 24 ਅਪ੍ਰੈਲ ਨੂੰ ਸਵੇਰ ਤੜੱਕ ਸਾਰ ਕਬਜ਼ਾ ਕਰ ਲਿਆ ਸੀ | ਉਸ ਜ਼ਮੀਨ ਦਾ ਵਾਪਸ ਕਬਜ਼ਾ ਕਸ਼ਮੀਰ ਸਿੰਘ ਨੂੰ ਜਥੇਬੰਦੀ ਵਲ਼ੋਂ ਕਰਵਾ ਦਿੱਤਾ ਗਿਆ ਹੈ | ਉਸ ਸਬੰਧ ਵਿਚ ਕਿਸਾਨ ਕਸ਼ਮੀਰ ਸਿੰਘ ਅਤੇ ਉਸ ਦੇ ਪਰਿਵਾਰ 'ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ | ਇਸ ਲਈ ਅੱਜ ਪੁਲਿਸ ਪ੍ਰਸ਼ਾਸਨ ਵਲ਼ੋਂ ਝੂਠਾ ਪਰਚਾ ਰੱਦ ਕਰਾਉਣ ਲਈ ਥਾਣਾ ਮਮਦੋਟ ਦੇ ਅੰਦਰ ਧਰਨਾ ਦਿੱਤਾ ਗਿਆ | ਕਿਸਾਨ ਜਥੇਬੰਦੀ ਦੇ ਦਬਾਅ ਹੇਠ ਪਹੰੁਚੇ ਡੀ ਐੱਸ ਪੀ ਦੇਹਾਤੀ ਨੇ ਵਿਸ਼ਵਾਸ ਦੁਆਇਆ ਕੀ ਇਕ ਹਫ਼ਤੇ ਦੇ ਅੰਦਰ ਕਿਸਾਨ ਕਸ਼ਮੀਰ ਸਿੰਘ ਨੂੰ ਨਿਆਂ ਦੁਆਇਆ ਜਾਵੇਗਾ | ਕਿਸਾਨ ਆਗੂਆਂ ਨੇ ਇਕ ਹਫ਼ਤੇ ਦਾ ਸਮਾ ਦਿੱਤਾ ਹੈ ਜੇਕਰ ਪਰਚਾ ਰੱਦ ਨਾ ਕੀਤਾ ਤਾਂ ਪੂਰੇ ਜ਼ਿਲੇ੍ਹ ਵਲ਼ੋਂ ਵੱਡਾ ਐਕਸ਼ਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਹਾਜ਼ਰ ਆਗੂ ਸਾਹਿਬਾਨ ਸਕੱਤਰ ਹਰਪਾਲ ਸਿੰਘ ਜਤਾਲਾ, ਮੀਤ ਪ੍ਰਧਾਨ ਮਹਿਤਾਬ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਨੋਲਾ,ਪ੍ਰੈੱਸ ਸਕੱਤਰ ਸੁਖਚੈਨ ਸਿੰਘ, ਜੌਨ ਝੋਕ ਦੇ ਸਕੱਤਰ ਰਜਿੰਦਰ ਸਿੰਘ ਫੁਲਰਵਨ, ਖ਼ਜ਼ਾਨਚੀ ਗੁਰਭੇਜ ਸਿੰਘ ਕਿੱਲੀ, ਮੇਜਰ ਸਿੰਘ ਗਜਨੀ ਵਾਲਾ, ਸ਼ਿੰਗਾਰਾ ਸਿੰਘ ਫਾਰੂਵਾਲਾ, ਹਰਪਾਲ ਆਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. ਦੇ ਨਤੀਜਿਆਂ ਵਿਚ ਸਕੂਲ ਟਾਪਰ ਬਣੀ ਸਿਮਰਨਜੀਤ ਕੌਰ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਹੱਥ ਲੱਗੀ ਵੱਡੀ ਸਫਲਤਾ
Ad Position 24