ਮੱਖੂ,16 ਮਈ (ਕੁਲਵਿੰਦਰ ਸਿੰਘ ਸੰਧੂ)-ਕਿਸਾਨੀ ਮੰਗਾਂ ਨੂੰ ਲੈ ਕੇ ਕੱਲ੍ਹ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਗਵਰਨਰ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ 'ਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੀਤੇ ਅੱਤਿਆਚਾਰ ਦਾ ਸਖ਼ਤ ਸ਼ਬਦਾਂ 'ਚ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੱਖੂ ਬਲਾਕ ਦਲਜੀਤ ਸਿੰਘ ਬੁੱਟਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਅਸੀਂ ਸਦਾ ਵਿਰੋਧ ਕਰਦੇ ਰਹਾਂਗੇ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨ ਲੈਂਦੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਆਗੂਆਂ ਨੇ ਸਦਾ ਪੂਰੇ ਭਾਰਤ ਦੇ ਕਿਸਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਅਸੀਂ ਆਪਣੇ ਗੁਰੂਆਂ ਦੇ ਦਿੱਤੇ ਉਪਦੇਸ਼ 'ਤੇ ਚੱਲਦਿਆਂ ਪ੍ਰਮਾਤਮਾ ਤੋਂ ਸਦਾ ਸਰਬੱਤ ਦਾ ਭਲਾ ਮੰਗਦੇ ਰਹਾਂਗੇ | ਇਸ ਮੌਕੇ ਦਲਜੀਤ ਸਿੰਘ ਬੁੱਟਰ ਬਲਾਕ ਪ੍ਰਧਾਨ ਮੱਖੂ ਤੋਂ ਇਲਾਵਾ ਸਲਵਿੰਦਰ ਸਿੰਘ ਨੰਬਰਦਾਰ ਘੁੱਦੂਵਾਲਾ, ਰੇਸ਼ਮ ਸਿੰਘ ਬਹਿਕਾਂ, ਗੁਰਚਰਨ ਸਿੰਘ ਸ਼ੀਂਹਾਂਪਾੜੀ, ਬਲਵੀਰ ਸਿੰਘ ਸ਼ੀਂਹਾਂਪਾੜੀ, ਜੋਗਾ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ ਸਭਰਾ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਸ਼ੀਂਹਾਂਪਾੜੀ, ਗੁਰਦੇਵ ਸਿੰਘ ਸ਼ੀਂਹਾਂਪਾੜੀ, ਜਰਨੈਲ ਸਿੰਘ ਮਾਛੀਆਂ, ਕਸ਼ਮੀਰ ਸਿੰਘ ਸਰਪੰਚ, ਨਰਿੰਦਰ ਸਿੰਘ ਮਾਛੀਆਂ ਆਦਿ ਹਾਜ਼ਰ ਸਨ |