ਫ਼ਿਰੋਜ਼ਪੁਰ, 16 ਮਈ (ਗੁਰਿੰਦਰ ਸਿੰਘ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਆਫ ਐਮੀਨੈਂਸ ਫ਼ਿਰੋਜ਼ਪੁਰ ਸ਼ਹਿਰ ਦੇ ਨਤੀਜੇ ਸ਼ਾਨਦਾਰ ਰਹੇ ਹਨ | ਕਈ ਵਿਦਿਆਰਥਣਾਂ ਨੇ ਚੰਗੇ ਨੰਬਰ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਅੱਜ ਸਕੂਲ ਦੇ ਵਿਹੜੇ ਵਿਚ ਚੰਗੀਆਂ ਪੁਜ਼ੀਸ਼ਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨਿਤ ਵਿਦਿਆਰਥਣਾਂ ਵਿਚ ਅੱਠਵੀਂ ਕਲਾਸ ਦੀ ਹਿਤਾਕਸ਼ੀ, ਰਾਜਬੀਰ ਕੌਰ, ਸਿਮਰਨ ਪ੍ਰੀਤ ਕੌਰ, ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਅਰਮਾਨ ਕੌਰ, ਸਹਿਜ ਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਰੀਨਾ ਤੇ ਬਾਹਰਵੀਂ ਦੇ ਵਿਦਿਆਰਥੀ ਪਿ੍ਆ, ਅਕਾਸ਼, ਸ਼ੇ੍ਰਆ ਬਜਾਜ, ਹਿਮਾਨੀ, ਸਿਮਰਜੀਤ ਕੌਰ, ਭੂਮੀ, ਮਨਦੀਪ ਕੌਰ, ਜਸਜੀਤ ਕੌਰ ਅਤੇ ਰਵਨੂਰ ਕੌਰ ਨੂੰ ਮੱਲ੍ਹਾਂ ਮਾਰਨ 'ਤੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਰਾਜੇਸ਼ ਮਹਿਤਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਇਸ ਦਾ ਸਿਹਰਾ ਸਮੂਹ ਸਟਾਫ ਨੂੰ ਦਿੱਤਾ | ਇਸ ਮੌਕੇ 'ਤੇ ਪਿ੍ਤਪਾਲ ਕੌਰ ਸਿੱਧੂ, ਸੁਨੀਤਾ ਸਚਦੇਵਾ, ਮਧੂ ਨੰਦਾ, ਅਮਨਪ੍ਰੀਤ ਤਲਵਾੜ, ਗੀਤੂ ਬਾਲਾ, ਪਾਇਲ ਗੁਪਤਾ, ਰਾਜੀਵ ਮੌਂਗਾ, ਭੁਪਿੰਦਰ ਕੌਰ, ਅਮਰਪ੍ਰੀਤ ਕੌਰ, ਗੁਰਜੀਤ ਕੌਰ, ਬੀਰਪਾਲ ਕੌਰ, ਵਰਿੰਦਰ ਕੌਰ, ਰਜਨੀ ਬਾਲਾ ਆਦਿ ਅਧਿਆਪਕ ਹਾਜ਼ਰ ਸਨ |