23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੁਫ਼ਤ ਡਾਕਟਰੀ ਸਲਾਹ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 17-05-2026
ਗੁਰੂਹਰਸਹਾਏ, 16 ਮਈ (ਕੰਧਾਰੀ)-ਲੋਕਾਂ ਨੂੰ ਵਿਸ਼ੇਸ਼ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਹਕੀਮ ਕਿਸ਼ੋਰੀ ਲਾਲ ਹਸਪਤਾਲ ਪ੍ਰਾ. ਲਿਮਿਟੇਡ ਵਲੋਂ 17 ਮਈ ਦਿਨ ਐਤਵਾਰ ਨੂੰ ਮੁਫ਼ਤ ਡਾਕਟਰੀ ਸਲਾਹ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਇਹ ਕੈਂਪ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਹਸਪਤਾਲ ਪ੍ਰਾਂਗਣ ਵਿਚ ਆਯੋਜਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਕੈਂਪ ਵਿਚ ਯੂਰੋਲੋਜੀ ਅਤੇ ਐਂਡਰੋਲੋਜੀ ਦੇ ਮਾਹਿਰ ਡਾ. ਅਤੁੱਲ ਪਰੂਥੀ ਮਰੀਜ਼ਾਂ ਦੀ ਜਾਂਚ ਕਰਕੇ ਵਿਸ਼ੇਸ਼ ਸਲਾਹ ਦੇਣਗੇ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਗੁਰਦੇ ਦੀ ਪਥਰੀ ਦਾ ਲੇਜ਼ਰ ਰਾਹੀਂ ਇਲਾਜ, ਪ੍ਰੋਸਟੇਟ ਅਤੇ ਪਿਸ਼ਾਬ ਨਾਲ ਸੰਬੰਧਿਤ ਸਮੱਸਿਆਵਾਂ, ਪਿਸ਼ਾਬ ਕਰਦੇ ਸਮੇਂ ਜਲਨ ਅਤੇ ਯੂਨਟਿ ਆਈ ਦਾ ਇਲਾਜ, ਆਦੀ ਹੋਰ ਵੱਖ ਵੱਖ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਆਯੁਸ਼ਮਾਨ ਅਤੇ ਹੋਰ ਮੈਡੀਕਲ ਬੀਮਾ ਯੋਜਨਾਵਾਂ ਤਹਿਤ 5 ਲੱਖ ਤੋਂ 10 ਲੱਖ ਰੁਪਏ ਤੱਕ ਦੀ ਕੈਸ਼ਲੈਸ ਇਲਾਜ ਸਹੂਲਤ ਵੀ ਉਪਲਬਧ ਹੈ | ਹਸਪਤਾਲ ਪ੍ਰਬੰਧਕਾਂ ਨੇ ਇਲਾਕੇ ਦੇ ਲੋਕਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੰਜਾਬ ਰਾਜਪਾਲ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਫਿਰੋਜ਼ਪੁਰ ਦੀਆਂ ਚੰਗੇ ਨਤੀਜੇ ਲਿਆਉਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ
Ad Position 24