23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੰਜਾਬ ਰਾਜਪਾਲ ਦਾ ਪੁਤਲਾ ਫੂਕਿਆ

Ad Position 21
No active advertisement
ਅਜੀਤ ਡੈਸਕ 17-05-2026
ਕੁੱਲਗੜ੍ਹੀ, 16 ਮਈ(ਸੁਖਜਿੰਦਰ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ, ਵੱਲੋਂ ਬੀਤੇ ਕੱਲ੍ਹ ਕਿਸਾਨ ਆਗੂਆਂ ਦਾ ਵਫ਼ਦ ਚੰਡੀਗੜ੍ਹ ਵਿਖੇ ਮਾਣਯੋਗ ਰਾਜਪਾਲ ਪੰਜਾਬ, ਗੁਲਾਬ ਚੰਦ ਕਟਾਰੀਆ, ਨਾਲ ਮੀਟਿੰਗ ਕਰਨ ਲਈ ਗਿਆ ਸੀ, ਉੱਥੇ ਕਿਸਾਨਾਂ 'ਤੇ ਪੰਜਾਬ ਸਰਕਾਰ ਦੀ ਸ਼ਹਿ 'ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਦੁਰਵਿਵਹਾਰ, ਕਿਸਾਨਾਂ 'ਤੇ ਸੁੱਟੇ ਗਏ ਅੱਥਰੂ ਗੈੱਸ ਦੇ ਗੋਲੇ ਅਤੇ ਪਾਣੀ ਦੀਆਂ ਕੀਤੀਆਂ ਗਈਆਂ ਬੁਛਾੜਾਂ ਦੇ ਵਿਰੋਧ ਵਿੱਚ ਅੱਜ ਕੁੱਲਗੜ੍ਹੀ ਦੇ ਬੱਸ ਅੱਡੇ 'ਤੇ ਮਾਣਯੋਗ ਰਾਜਪਾਲ ਪੰਜਾਬ ਦਾ ਪੁਤਲਾ ਫੂਕਿਆ ਗਿਆ¢ ਕਿਸਾਨ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਢਿੱਲੋਂ, ਸੁਰ ਸਿੰਘ, ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਨੇ ਭਾਖੜਾ ਪ੍ਰਬੰਧਕੀ ਬੋਰਡ ਵਿੱਚ ਬਣਦਾ ਪੰਜਾਬ ਦਾ ਹਿੱਸਾ, ਸਹਿਕਾਰੀ ਸਭਾਵਾਂ ਦੇ ਪੰਜਾਬ ਸਰਕਾਰ ਵੱਲੋਂ ਵਧਾਏ ਹੋਏ ਹੱਦ-ਕਰਜ਼ੇ ਜਾਰੀ ਨਾ ਕਰਨ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਚੰਡੀਗੜ੍ਹ ਗਏ ਸਨ, ਜਿੱਥੇ ਕਿਸਾਨਾਂ ਦੀ ਮੀਟਿੰਗ ਮਾਣਯੋਗ ਰਾਜਪਾਲ ਨਾਲ ਨਹੀਂ ਕਰਵਾਈ ਗਈ ¢ ਰੋਸ ਚ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ¢ ਕਿਸਾਨਾਂ ਨੇ ਕਿਹਾ ਕਿ ਹੱਕੀ ਮੰਗਾਂ ਮਨਵਾਉਣ ਲਈ ਪੰਜਾਬ ਦੇ ਬਣਦੇ ਹੱਕ ਲੈਣ ਲਈ ਸੰਘਰਸ਼ ਜਾਰੀ ਰਹੇਗਾ ਹੱਕੀ ਮੰਗਾ ਮਨਵਾਈਆਂ ਜਾਣਗੀਆਂ¢ਇਸ ਸਮੇਂ ਗੁਰਸੇਵਕ ਸਿੰਘ ਇਕਾਈ ਪ੍ਰਧਾਨ, ਜੀਵਨ ਸਿੰਘ, ਡਾਕਟਰ ਗੁਰਪ੍ਰੀਤ ਸਿੰਘ, ਕੇਵਲ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਨਿਰਭੈ ਸਿੰਘ, ਲਖਵਿੰਦਰ ਸਿੰਘ ਪ੍ਰਧਾਨ, ਜਗਤਾਰ ਸਿੰਘ ਪੰਚ, ਸੁਖਚੈਨ ਸਿੰਘ ਸੰਧੂ, ਗੋਪੀ ਜੋਸਨ, ਗੁਰਪ੍ਰੀਤ ਸਿੰਘ ਪੀਤਾ, ਬਲਦੇਵ ਸਿੰਘ ਢਿੱਲੋਂ, ਬਲਜਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਨੰਬਰਦਾਰ, ਗੁਰਚਰਨ ਸਿੰਘ ਹਲਵਾਈ ਸਮੇਤ ਹੋਰ ਬਹੁਤ ਕਿਸਾਨ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਹੇਜ਼ਲ ਕੈਨੇਡਾ ਦੀ ਧਰਤੀ 'ਤੇ ਉਜਾਗਰ ਕਰੇਗੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦਾ ਦਰਦ ਅਗਲੀ ਖ਼ਬਰ ਮੁਫ਼ਤ ਡਾਕਟਰੀ ਸਲਾਹ ਕੈਂਪ ਅੱਜ
Ad Position 24