21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਫ਼ਿਰੋਜ਼ਪੁਰ ਮੰਡਲ ਵਿਚ 'ਵਿਸ਼ਵ ਵਾਤਾਵਰਨ ਦਿਵਸ' ਮੁਹਿੰਮ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 19-05-2026
ਫ਼ਿਰੋਜ਼ਪੁਰ, 18 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ 15 ਮਈ ਤੋਂ 5 ਜੂਨ ਤੱਕ 'ਵਿਸ਼ਵ ਵਾਤਾਵਰਨ ਦਿਵਸ' ਮੁਹਿੰਮ ਦੇ ਅੰਤਰਗਤ ਹਰ ਰੋਜ਼ ਵੱਖ-ਵੱਖ ਗਤੀਵਿਧੀਆਂ ਰਾਹੀਂ ਮਨਾਇਆ ਜਾ ਰਿਹਾ ਹੈ | ਇਸ ਮੁਹਿੰਮ ਦੌਰਾਨ 18 ਮਈ ਨੂੰ ਰੇਲਵੇ ਸਟੇਸ਼ਨਾਂ ਫ਼ਿਰੋਜ਼ਪੁਰ ਕੈਂਟ, ਜਲੰਧਰ ਸਿਟੀ, ਜਲੰਧਰ ਕੈਂਟ, ਅੰਮਿ੍ਤਸਰ, ਲੁਧਿਆਣਾ, ਫਗਵਾੜਾ, ਬਿਆਸ ਆਦਿ ਸਟੇਸ਼ਨਾਂ 'ਤੇ ਬੈਨਰਾਂ, ਪੈਂਫਲੈਟਾਂ ਅਤੇ ਪਬਲਿਕ ਐਡਰੈੱਸ ਸਿਸਟਮ (ਲਾਊਡਸਪੀਕਰ) ਦੇ ਮਾਧਿਅਮ ਰਾਹੀਂ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਰੇਲ ਯਾਤਰੀਆਂ ਨੂੰ ਪੈਂਫਲੈਟ ਵੰਡੇ ਗਏ ਅਤੇ ਯਾਤਰਾ ਦੌਰਾਨ ਪਾਣੀ ਦੀ ਬੋਤਲ ਆਪਣੇ ਨਾਲ ਰੱਖਣ ਲਈ ਜਾਗਰੂਕ ਕੀਤਾ ਗਿਆ | ਯਾਤਰੀਆਂ ਨੂੰ ਦੱਸਿਆ ਗਿਆ ਕਿ ਆਪਣੇ ਨਾਲ ਪਾਣੀ ਦੀ ਬੋਤਲ ਰੱਖਣ ਨਾਲ ਸਾਫ਼ ਪੀਣ ਵਾਲਾ ਪਾਣੀ ਆਸਾਨੀ ਨਾਲ ਉਪਲਬਧ ਰਹਿੰਦਾ ਹੈ, ਵਾਰ-ਵਾਰ ਪਲਾਸਟਿਕ ਦੀ ਬੋਤਲ ਖ਼ਰੀਦਣ ਦੀ ਲੋੜ ਘਟਦੀ ਹੈ ਅਤੇ ਵਾਤਾਵਰਨ ਦੀ ਸੰਭਾਲ ਵਿਚ ਵੀ ਸਹਿਯੋਗ ਮਿਲਦਾ ਹੈ | ਇਸ ਤੋਂ ਇਲਾਵਾ ਸਿੰਗਲ ਯੂਜ਼ ਪਲਾਸਟਿਕ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਕਾਊਾਸਲਿੰਗ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ 79ਵੀਂ ਸੀਨੀਅਰ ਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੇ ਚੋਣ ਟਰਾਇਲ 31 ਨੂੰ ਲੁਧਿਆਣਾ ਵਿਖੇ ਅਗਲੀ ਖ਼ਬਰ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਵਿਖੇ ਦੰਦਾਂ ਦਾ ਜਾਂਚ ਕੈਂਪ ਲਗਾਇਆ
Ad Position 24