21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

79ਵੀਂ ਸੀਨੀਅਰ ਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੇ ਚੋਣ ਟਰਾਇਲ 31 ਨੂੰ ਲੁਧਿਆਣਾ ਵਿਖੇ

Ad Position 21
No active advertisement
ਅਜੀਤ ਡੈਸਕ 19-05-2026
ਫ਼ਿਰੋਜ਼ਪੁਰ, 18 ਮਈ(ਗੁਰਿੰਦਰ ਸਿੰਘ)-16 ਤੋਂ 21 ਜੂਨ 2026 ਤੱਕ ਵੀਰ ਸਾਵਰਕਰ ਸਪੋਰਟਸ ਕੰਪਲੈਕਸ, ਅਹਿਮਦਾਬਾਦ (ਗੁਜਰਾਤ) ਵਿਖੇ ਹੋਣ ਜਾ ਰਹੀ 79ਵੀਂ ਸੀਨੀਅਰ ਨੈਸ਼ਨਲ ਐਕੁਆਟਿਕ ਚੈਂਪੀਅਨਸ਼ਿਪ-2026 ਵਿਚ ਪੰਜਾਬ ਦੀ ਪੁਰਸ਼ ਅਤੇ ਮਹਿਲਾ ਤੈਰਾਕੀ ਟੀਮ ਦੀ ਚੋਣ ਲਈ ਟਰਾਇਲ 31 ਮਈ ਦਿਨ ਐਤਵਾਰ ਨੂੰ ਸਵੇਰੇ 8:30 ਵਜੇ ਤੋਂ ਪੀ.ਏ.ਯੂ ਸਵਿਮਿੰਗ ਪੂਲ ਲੁਧਿਆਣਾ ਵਿਖੇ ਕਰਵਾਏ ਜਾਣਗੇ | ਪੰਜਾਬ ਸਵਿਮਿੰਗ ਐਸੋਸੀਏਸ਼ਨ ਦੇ ਬੁਲਾਰੇ ਅਨੁਸਾਰ ਇਹਨਾਂ ਟਰਾਇਲਾਂ ਵਿਚ ਉਹੀ ਤੈਰਾਕ ਭਾਗ ਲੈ ਸਕਣਗੇ ਜਿਨ੍ਹਾਂ ਨੇ ਸਵਿਮਿੰਗ ਫੈਡਰੇਸ਼ਨ ਆਫ਼ ਇੰਡੀਆ ਵਲੋਂ ਨਿਰਧਾਰਿਤ ਮਿਆਰੀ ਸਮਾਂ ਹਾਸਲ ਕੀਤਾ ਹੋਵੇ | ਇਸ ਤੋਂ ਇਲਾਵਾ ਖਿਡਾਰੀ ਪੰਜਾਬ ਦੇ ਵਸਨੀਕ ਹੋਣ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਪਹਿਲਾਂ ਘੱਟੋ-ਘੱਟ ਪਿਛਲੇ ਛੇ ਮਹੀਨਿਆਂ ਤੋਂ ਪੰਜਾਬ ਸਵਿਮਿੰਗ ਐਸੋਸੀਏਸ਼ਨ ਦੀ ਮਾਨਤਾ ਪ੍ਰਾਪਤ ਇਕਾਈ ਨਾਲ ਰਜਿਸਟਰਡ ਹੋਣਾ ਲਾਜ਼ਮੀ ਹੈ | ਐਸੋਸੀਏਸ਼ਨ ਵਲੋਂ ਸਾਰੇ ਜ਼ਿਲ੍ਹਾ ਇਕਾਈਆਂ ਅਤੇ ਕੋਚਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਯੋਗ ਤੈਰਾਕਾਂ ਦੀ ਸੂਚੀ, 31 ਮਾਰਚ 2027 ਤੱਕ ਨਵਿਆਏ ਗਏ ਐੱਸ.ਐੱਫ.ਆਈ ਯੂ.ਆਈ.ਡੀ ਕਾਰਡ ਨੰਬਰ ਸਮੇਤ, ਪ੍ਰਤੀ ਤੈਰਾਕ 200 ਰੁਪਏ ਫ਼ੀਸ ਦੇ ਨਾਲ 28 ਮਈ 2026 ਤੱਕ ਭੇਜਣ | ਪੰਜਾਬ ਸਵਿਮਿੰਗ ਐਸੋਸੀਏਸ਼ਨ ਨੇ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਮੌਕਾ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਮਹੱਤਵਪੂਰਨ ਹੈ | ਐਸੋਸੀਏਸ਼ਨ ਨੇ ਖਿਡਾਰੀਆਂ ਨੂੰ ਪੂਰੀ ਤਿਆਰੀ ਅਤੇ ਜੋਸ਼ ਨਾਲ ਟਰਾਇਲ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਵੀ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਦਿਨ-ਬ-ਦਿਨ ਵਧ ਰਹੀ ਗਰਮੀ ਤਾੋ ਬਚਾਅ ਲਈ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਿਚ 'ਵਿਸ਼ਵ ਵਾਤਾਵਰਨ ਦਿਵਸ' ਮੁਹਿੰਮ ਦਾ ਆਯੋਜਨ
Ad Position 24