01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੱਕਾ ਬਲਾਕ ਖੇਤੀਬਾੜੀ ਅਫ਼ਸਰ ਨਾ ਹੋਣ ਕਾਰਨ ਕਿਸਾਨੀ ਯੋਜਨਾਵਾਂ ਲੈਣ ਵਿਚ ਹੋ ਰਹੀ ਦੇਰੀ

Ad Position 21
No active advertisement
ਅਜੀਤ ਡੈਸਕ 22-05-2026
ਮਮਦੋਟ, 21 ਮਈ (ਸੁਖਦੇਵ ਸਿੰਘ ਸੰਗਮ)-ਬਲਾਕ ਖੇਤੀਬਾੜੀ ਦਫ਼ਤਰ ਮਮਦੋਟ (ਮੁਰਕਵਾਲਾ) ਵਿਚ ਪੱਕਾ ਬਲਾਕ ਖੇਤੀਬਾੜੀ ਅਫ਼ਸਰ ਨਾਂ ਹੋਣ ਕਾਰਨ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਕਿਸਾਨਾਂ ਨੂੰ ਲਾਭ ਲੈਣ ਵਿਚ ਦੇਰੀ ਹੋ ਰਹੀ ਹੈ | ਕੇਂਦਰ ਸਰਕਾਰ ਦੀ ਕਿਸਾਨ ਸਨਮਾਨ ਨਿਧੀ ਯੋਜਨਾਂ ਦੀਆ ਕਿਸ਼ਤਾਂ ਵੀ ਕਿਸਾਨਾਂ ਨੂੰ ਸਮੇਂ ਸਿਰ ਨਹੀਂ ਮਿਲਦੀਆਂ | ਇਸ ਬਾਬਤ ਕੁੱਝ ਜਾਣਕਾਰ ਕਿਸਾਨਾਂ ਨੇ ਦੱਸਿਆਂ ਕਿ ਉਕਤ ਖੇਤੀਬਾੜੀ ਦਫ਼ਤਰ ਵਿਚ ਲੰਘੇ ਸਮੇਂ ਤੋਂ ਬਲਾਕ ਅਫ਼ਸਰ ਦੀ ਪੋਸਟ ਜਾਂ ਤਾਂ ਖ਼ਾਲੀ ਚਲੀ ਆ ਰਹੀ ਹੈ ਅਤੇ ਜਾ ਫਿਰ ਇਸ ਸੀਟ ਉੱਪਰ ਕਿਸੇ ਹੋਰ ਬਲਾਕ ਅਧਿਕਾਰੀ ਨੂੰ ੂ ਆਰਜ਼ੀ ਚਾਰਜ ਦੇ ਕੇ ਕੰਮ ਚਲਾਇਆ ਜਾਂਦਾ ਰਿਹਾ ਹੈ | ਜਾਣਕਾਰੀ ਮੁਤਾਬਿਕ ਹੁਣ ਵੀ ਮੌਜੂਦਾ ਅਧਿਕਾਰੀ ਵਲੋਂ ਆਰਜ਼ੀ ਚਾਰਜ ਦੁਆਰਾ ਹੀ ਦਫ਼ਤਰ ਦਾ ਕੰਮ-ਕਾਰ ਚਲਾਇਆ ਜਾ ਰਿਹਾ ਹੈ, ਜ਼ਿਕਰਯੋਗ, ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਕਿਸਾਨ ਸਨਮਾਨ ਨਿਧੀ ਯੋਜਨਾਂ ਅਤੇ ਖੇਤੀਬਾੜੀ ਸੰਦਾਂ ਉੱਪਰ ਦਿੱਤੀ ਜਾਣ ਵਾਲੀ ਸਬਸਿਡੀ ਦਾ ਲਾਭ ਬਲਾਕ ਖੇਤੀਬਾੜੀ ਅਫ਼ਸਰ ਦੀ ਡੌਂਗਲ ਰਾਹੀ ਕਿਸਾਨ ਤੱਕ ਪਹੰੁਚਣਾ ਹੁੰਦਾ ਹੈ ਪਰ ਇਹ ਡੌਂਗਲ ਸਿਰਫ਼ ਪੱਕਾ ਅਧਿਕਾਰੀ ਨਿਯੁਕਤ ਹੋਣ 'ਤੇ ਬਣਦੀ ਹੈ | ਜਿਸ ਕਰਕੇ ਕਿਸਾਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਕਿਸਾਨ ਨੇ ਸਰਕਾਰ ਤੋਂ ਮਮਦੋਟ ਵਿਖੇ ਪੱਕੇ ਤੋਰ 'ਤੇ ਬਲਾਕ ਖੇਤੀਬਾੜੀ ਅਧਿਕਾਰੀ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਵਿਧਾਨ ਅਧੀਨ ਕੌਮੀ ਹਿਤ ਦੇ ਕੰਮ 'ਚ ਰੁਕਾਵਟ ਪਾਉਣ ਦਾ ਯਤਨ ਕਰਨਾ ਦੇਸ਼ ਧ੍ਰੋਹ-ਸੰਧੂ <br/> ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਹਲਕਾ ਸ਼ਹਿਰੀ ਵਿਧਾਇਕ ਭੁੱਲਰ ਨੂੰ ਸੌਂਪਿਆ ਮੰਗ ਪੱਤਰ
Ad Position 24