01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸੰਵਿਧਾਨ ਅਧੀਨ ਕੌਮੀ ਹਿਤ ਦੇ ਕੰਮ 'ਚ ਰੁਕਾਵਟ ਪਾਉਣ ਦਾ ਯਤਨ ਕਰਨਾ ਦੇਸ਼ ਧ੍ਰੋਹ-ਸੰਧੂ <br/>

Ad Position 21
No active advertisement
ਅਜੀਤ ਡੈਸਕ 22-05-2026

ਅੰਮਿ੍ਤਸਰ, 21 ਮਈ (ਹਰਮਿੰਦਰ ਸਿੰਘ)-ਕੇਂਦਰ ਸਰਕਾਰ ਦੁਆਰਾ ਦੇਸ਼ ਭਰ ਵਿਚ ਸ਼ੁਰੂ ਕੀਤੇ ਗਏ ਐੱਸ. ਆਈ. ਆਰ. ਸੰਬੰਧੀ ਮੁੱਖ ਮੰਤਰੀ ਵਲੋਂ ਪੰਜਾਬ 'ਚ ਇਜਾਜ਼ਤ ਨਾ ਦੇਣ ਸੰਬੰਧੀ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਦੇ ਹੋਏ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਅਧੀਨ ਕੌਮੀ ਹਿੱਤ ਵਿਚ ਕੰਮ ਵਿਚ ਰੁਕਾਵਟ ਪਾਉਣਾ ਸਪੱਸ਼ਟ ਤੌਰ 'ਤੇ ਦੇਸ਼ ਧ੍ਰੋਹ ਹੈ | ਮੁੱਖ ਮੰਤਰੀ ਨੂੰ ਆਪਣੇ ਅਹੁਦੇ ਦੀ ਮਾਣ-ਮਰਿਆਦਾ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹੇ ਬਿਆਨਾਂ ਤੇ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਐੱਸ. ਆਈ. ਆਰ. ਦੌਰਾਨ ਭਾਰਤ ਦੇ ਚੋਣ ਕਮਿਸ਼ਨ ਦੀ ਸੰਵਿਧਾਨਕ ਸੰਸਥਾ ਦੁਆਰਾ ਕੀਤੇ ਜਾਣ ਵਾਲਾ ਕੰਮ ਹੈ, ਜਿਸ ਦੇ ਤਹਿਤ ਚੋਣ ਕਮਿਸ਼ਨ ਦੁਆਰਾ ਨਿਯੁਕਤ ਅਧਿਕਾਰੀ ਘਰ-ਘਰ ਜਾ ਕੇ ਵੋਟਰ ਸੂਚੀਆਂ ਦੀ ਵਿਸ਼ੇਸ਼, ਡੂੰਘਾਈ ਨਾਲ ਸੋਧ ਕਰਨ ਲਈ ਲੋਕਾਂ ਨਾਲ ਸੰਪਰਕ ਕਰਦੇ ਹਨ | ਵੋਟਰ ਸੂਚੀਆਂ ਦੀ ਸੋਧ ਚੋਣ ਕਮਿਸ਼ਨ ਦੀ ਆਮ ਅਤੇ ਪਾਰਦਰਸ਼ੀ ਪ੍ਰਕਿਰਿਆ ਹੈ ਜਿਸ ਵਿਚ ਜ਼ਾਅਲੀ ਵੋਟਾਂ ਨੂੰ ਹਟਾਇਆ ਜਾਂਦਾ ਹੈ ਅਤੇ ਨਵੇਂ ਨੌਜਵਾਨ ਵੋਟਰਾਂ ਦੇ ਨਾਮ ਸ਼ਾਮਿਲ ਕੀਤੇ ਜਾਂਦੇ ਹਨ | ਮੁੱਖ ਮੰਤਰੀ ਵਲੋਂ ਇਸ ਪ੍ਰਕਿਰਿਆ ਨੂੰ ਰੋਕਣ ਦਾ ਸੱਦਾ ਲੋਕਤੰਤਰ ਦਾ ਕਤਲ ਤੇ ਸੰਵਿਧਾਨ ਦਾ ਸਿੱਧਾ ਅਪਮਾਨ ਹੈ |

Ad Position 22
No active advertisement
ਪਿਛਲੀ ਖ਼ਬਰ ਲੂ ਤੋਂ ਬਚਣ ਲਈ ਐੱਨ.ਜੀ.ਓ. ਤੇ ਵਿੱਦਿਅਕ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰਨ-ਡੀ.ਸੀ. <br/> ਅਗਲੀ ਖ਼ਬਰ ਪੱਕਾ ਬਲਾਕ ਖੇਤੀਬਾੜੀ ਅਫ਼ਸਰ ਨਾ ਹੋਣ ਕਾਰਨ ਕਿਸਾਨੀ ਯੋਜਨਾਵਾਂ ਲੈਣ ਵਿਚ ਹੋ ਰਹੀ ਦੇਰੀ
Ad Position 24