01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਲੂ ਤੋਂ ਬਚਣ ਲਈ ਐੱਨ.ਜੀ.ਓ. ਤੇ ਵਿੱਦਿਅਕ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰਨ-ਡੀ.ਸੀ. <br/>

Ad Position 21
No active advertisement
ਰੈੱਡ ਕਰਾਸ ਦੇ ਅਧਿਕਾਰੀ ਵੱਖ-ਵੱਖ ਐੱਨ.ਜੀ.ਓ. ਦੇ ਨੁੰਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ | ਤਸਵੀਰ : ਨਿਰਮਲ ਸਟੂਡੀਓ <br/> 22-05-2026
ਅੰਮਿ੍ਤਸਰ, 21 ਮਈ (ਰੇਸ਼ਮ ਸਿੰਘ)-ਰੈੱਡ ਕਰਾਸ ਸੁਸਾਇਟੀ ਵਲੋਂ ਇਕ ਸੈਮੀਨਾਰ ਰੈੱਡ ਕਰਾਸ ਭਵਨ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਵਿੱਦਿਅਕ ਸੰਸਥਾਵਾ ਅਤੇ ਐੱਨ. ਜੀ. ਓ. ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਇਸ ਮੌਕੇ 'ਤੇ ਰੈਡ ਕਰਾਸ ਦੇ ਪ੍ਰਧਾਨ ਸ੍ਰੀ ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਹੀਟਵੇਵ ਤੋਂ ਬਚਣ ਦੇ ਲਈ ਸਮੂਹ ਐੱਨ. ਜੀ. ਓ. ਅਤੇ ਵਿੱਦਿਅਕ ਸੰਸਥਾਵਾ ਆਮ ਲੋਕਾਂ ਨੂੰ ਸੁਚੇਤ ਅਤੇ ਸਿੱਖਿਅਤ ਕਰਨ ਅਤੇ ਹੀਟਵੇਵ (ਲੂ) ਤੋਂ ਬੱਚਣ ਲਈ ਜਾਰੀ ਕੀਤੀ ਗਈ ਐਡਵਾਈਜਰੀ ਦਾ ਪਾਲਣ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪਿਆਸ ਨਾ ਲਗਣ 'ਤੇ ਵੀ ਸਮੇਂ-ਸਮੇਂ 'ਤੇ ਪਾਣੀ ਪੀਂਦੇ ਰਹੋ | ਦੁਪਹਿਰ ਦੇ ਸਮੇਂ ਲੋੜ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲੋ | ਇਸ ਦੇ ਨਾਲ ਹੀ ਉਨ੍ਹਾਂ ਨੇ ਰੈੱਡ ਕਰਾਸ ਨੂੰ ਨਿਰਦੇਸ਼ ਦਿੱਤੇ ਕਿ ਐੱਨ. ਜੀ. ਓ. ਨਾਲ ਮਿਲ ਕੇ ਪਬਲਿਕ ਜਗ੍ਹਾ 'ਤੇ ਆਮ ਲੋਕਾਂ ਦੇ ਪੀਣ ਲਈ ਠੰਡੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਛਬੀਲਾਂ ਵੀ ਲਗਾਈਆਂ ਜਾਣ | ਇਸ ਮੌਕੇ ਤੇ ਸੈਮਸਨ ਮਸੀਹ, ਸੈਕਟਰੀ, ਰੈਡ ਕਰਾਸ ਨੇ ਦੱਸਿਆ ਕਿ ਵੱਖ-ਵੱਖ ਐੱਨ. ਜੀ. ਓ. ਅਤੇ ਵਿੱਦਿਅਕ ਸੰਸਥਾਵਾਂ ਨਾਲ ਹੀਟ ਐਡਵਾਈਜਰੀ ਸਾਂਝੀ ਕਰ ਦਿੱਤੀ ਗਈ ਹੈ | ਇਸ ਮੌਕੇ ਸ਼ਸ਼ਪਾਲ ਸਿੰਘ, ਮੁਕੁਲ ਸ਼ਰਮਾ, ਕੁਮਾਰੀ ਨੇਹਾ, ਯੂਸਫ ਮਸੀਹ ਤੇ ਪਲਵਿੰਦਰ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੇਲ ਗੱਡੀ ਹੇਠਾਂ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਸੰਵਿਧਾਨ ਅਧੀਨ ਕੌਮੀ ਹਿਤ ਦੇ ਕੰਮ 'ਚ ਰੁਕਾਵਟ ਪਾਉਣ ਦਾ ਯਤਨ ਕਰਨਾ ਦੇਸ਼ ਧ੍ਰੋਹ-ਸੰਧੂ <br/>
Ad Position 24