01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰੇਲ ਗੱਡੀ ਹੇਠਾਂ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 22-05-2026
ਅੰਮਿ੍ਤਸਰ, 21 ਮਈ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਹੇਠਾਂ ਆ ਕੇ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਕ ਨੌਜਵਾਨ ਦੀ ਪਹਿਚਾਣ ਵੰਸ਼ (22) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ | ਅੱਜ ਸਵੇਰੇ ਕਰੀਬ 5 ਵਜੇ ਜਦ ਪਲੇਟਫਾਰਮ ਨੰਬਰ 4 'ਤੇ ਅੰਮਿ੍ਤਸਰ-ਚੰਡੀਗੜ੍ਹ ਐਕਸਪੈ੍ਰੱਸ ਆ ਰਹੀ ਸੀ ਤਾਂ ਇਸ ਦੌਰਾਨ ਅਚਾਨਕ ਉਕਤ ਨੌਜਵਾਨ ਟਰੈਕ 'ਤੇ ਲੇਟ ਗਿਆ, ਜਿਸਦੇ ਉਪਰੋਂ ਗੱਡੀ ਲੰਘਣ ਨਾਲ ਉੁਸਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਅਨੁਸਾਰ ਨੌਜਵਾਨ ਮਾਨਸਿਕ ਤੌਰ 'ਤੇ ਪੇ੍ਰਸ਼ਾਨ ਚੱਲ ਰਿਹਾ ਸੀ | ਫਿਲਹਾਲ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ | ਇਸ ਤੋਂ ਇਲਾਵਾ ਰੇਲਵੇ ਸਟੇਸ਼ਨ 'ਤੇ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਵੀ ਬਰਾਮਦ ਕੀਤੀ ਹੈ, ਜਿਸਦੀ ਉਮਰ ਕਰੀਬ 62 ਸਾਲ ਦੀ ਹੈ | ਪੁਲਿਸ ਨੇ ਲਾਸ਼ ਨੂੰ ਪਹਿਚਾਣ ਲਈ 72 ਘੰਟਿਆਂ ਲਈ ਜੀ. ਆਰ. ਪੀ. ਮੋਰਚਰੀ 'ਚ ਰੱਖਿਆ ਹੈ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ 12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਦੇ ਸਨਮਾਨ 'ਚ ਸਮਾਰੋਹ <br/> ਅਗਲੀ ਖ਼ਬਰ ਲੂ ਤੋਂ ਬਚਣ ਲਈ ਐੱਨ.ਜੀ.ਓ. ਤੇ ਵਿੱਦਿਅਕ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰਨ-ਡੀ.ਸੀ. <br/>
Ad Position 24