ਮਾਨਾਂਵਾਲਾ, 21 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ (ਏਜੀਸੀ) ਨੇ ਐਜੂਕੇਸ਼ਨ ਇੰਡੀਆ ਦੇ ਸਹਿਯੋਗ ਨਾਲ, ਜ਼ਿਲੇ ਦੇ 12ਵੀਂ ਜਮਾਤ ਦੇ ਟੌਪਰ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮਦੇਨਜ਼ਰ 'ਸਿਟੀ ਟੌਪਰਜ਼ ਫੈਸੀਟੇਸ਼ਨ ਸੈਰੇਮਨੀ 2026' ਕਰਵਾਵਿਆ, ਜੋ ਹੋਣਹਾਰ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਪਤਵੰਤਿਆਂ ਦੀ ਹਾਜ਼ਰੀ ਨਾਲ ਯਾਦਗਾਰੀ ਹੋ ਨਿਬੜਿਆ | ਇਸ ਸਮਾਗਮ ਦੌਰਾਨ, ਏਜੀਸੀ ਨੇ ਮਾਣ ਨਾਲ ਵੱਖ-ਵੱਖ ਵਿਸ਼ਿਆਂ ਦੇ ਹੋਣਹਾਰ ਵਿਦਿਆਰਥੀਆਂ ਲਈ 10 ਕਰੋੜ ਤੱਕ ਦੇ ਵਜ਼ੀਫ਼ੇ ਦਾ ਐਲਾਨ ਕਰਕੇ ਇਤਿਹਾਸ ਸਿਰਜਿਆ | ਇਸ ਸਮਾਰੋਹ ਵਿਚ ਏਜੀਸੀ ਦੇ ਮੈਨੇਜਿੰਗ ਡਾਇਰੈਕਟਰ ਡਾ. ਰਜਨੀਸ਼ ਅਰੋੜਾ ਨੇ ਵਿਦਿਆਰਥੀਆਂ ਦਾ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਕੀਮਤੀ ਮਾਰਗਦਰਸ਼ਨ ਕੀਤਾ | ਡਾ. ਅਰੋੜਾ ਨੇ ਕਿਹਾ ਕਿ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਨੂੰ ਸਭ ਤੋਂ ਉੱਚ ਪਲੇਸਮੈਂਟ ਦਾ ਰਿਕਾਰਡ ਆਪਣੇ ਨਾਮ ਕਰਨ ਦਾ ਮਾਣ ਹਾਸਲ ਹੈ ਤੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ, ਨਵੀਨਤਾ ਅਤੇ ਉਦਯੋਗ-ਅਧਾਰਿਤ ਸਿੱਖਿਆ ਨਾਲ ਸਸ਼ਕਤ ਬਣਾਉਣਾ ਵੀ ਉਨ੍ਹਾਂ ਦਾ ਮੁੱਖ ਮਕਸਦ ਹੈ | ਇਸ ਸਮਾਗਮ ਦੌਰਾਨ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਵਿਚ 70% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 1800 ਤੋਂ ਵੱਧ ਵਿਦਿਆਰਥੀਆਂ ਨੂੰ ਮੈਡਲਾਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਏ.ਜੀ.ਸੀ. ਦੇ ਚੇਅਰਮੈਨ ਐਡਵੋਕੇਟ ਸ਼੍ਰੀ ਅਮਿਤ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਮੈਡਮ ਰਾਗਿਨੀ ਸ਼ਰਮਾ ਡਾਇਰੈਕਟਰ ਵਿੱਤ ਏਜੀਸੀ ਨੇ ਵਿਦਿਆਰਥੀਆਂ ਨੂੰ ਆਪਣਾ ਸਫਲ ਭਵਿੱਖ ਬਣਾਉਣ ਲਈ ਧਿਆਨ ਕੇਂਦਰਿਤ, ਆਤਮਵਿਸ਼ਵਾਸੀ ਅਤੇ ਵਚਨਬੱਧ ਰਹਿਣ ਲਈ ਪ੍ਰੇਰਿਤ ਕੀਤਾ | ਏਜੀਸੀ ਦੇ ਪਿ੍ੰਸੀਪਲ ਡਾ. ਗੌਰਵ ਤੇਜਪਾਲ ਨੇ ਵਿਦਿਆਰਥੀਆਂ ਨੂੰ ਜੀਵਨ ਹੁਨਰ, ਨਿੱਜੀ ਵਿਕਾਸ, ਅਨੁਸ਼ਾਸਨ ਅਤੇ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਇੱਕ ਸਕਾਰਾਤਮਕ ਮਾਨਸਿਕਤਾ ਵਿਕਸਤ ਕਰਨ ਲਈ ਪ੍ਰੇਰਿਆ | ਡਾ. ਦੀਪਤੀ ਮਲਹੋਤਰਾ, ਡੀਨ, ਦਾਖ਼ਲੇ ਅਤੇ ਕੈਂਪਸ ਰਿਲੇਸ਼ਨਜ਼, ਨੇ ਯੋਗ ਵਿਦਿਆਰਥੀਆਂ ਲਈ ਏਜੀਸੀ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਵੱਖ-ਵੱਖ ਸਕਾਲਰਸ਼ਿਪਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅੰਮਿ੍ਤਸਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਟੌਪਰਾਂ, ਜਿਨ੍ਹਾਂ ਵਿਚ ਕਸ਼ਿਸ਼ ਨਿਸ਼ਚਲ, ਨੀਤੀਕਾ ਕਪੂਰ, ਹਰਸੀਰਤ ਕੌਰ, ਹਰਨੂਰ ਸਿੰਘ, ਅਲੀਸ਼ਾ, ਨੂਰਪ੍ਰੀਤ ਕੌਰ, ਜਸਮੀਤ ਕੌਰ ਅਤੇ ਮਨਸਿਮਰਤ ਕੌਰ ਸ਼ਾਮਲ ਸਨ, ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ |
ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ 12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਦੇ ਸਨਮਾਨ 'ਚ ਸਮਾਰੋਹ <br/>
ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਵਿਖੇ 12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਦੇ ਸਨਮਾਨ 'ਚ ਕਰਵਾਏ ਗਏ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਰਜਨੀਸ਼ ਅਰੋੜਾ, ਪਿ੍ੰਸੀਪਲ ਡਾ. ਗੌਰਵ ਤੇਜਪਾਲ ਤੇ ਹੋਰ | ਤਸਵੀਰ : ਗੁਰਦੀਪ ਸਿੰਘ ਨਾਗੀ |<br/>
22-05-2026