ਅੰਮਿ੍ਤਸਰ, 21 ਮਈ (ਹਰਮਿੰਦਰ ਸਿੰਘ)-ਔਜੀ ਹੱਬ ਇੰਮੀਗ੍ਰੇਸ਼ਨ ਉਨ੍ਹਾਂ ਵਿਦਿਆਰਥੀਆਂ ਲਈ ਵਿਦੇਸ਼ ਜਾਣ ਦਾ ਇਕ ਖੂਬਸੁਰਤ ਮੌਕਾ ਲੈ ਕੇ ਆਈ ਹੈ ਜੋ ਆਪਣੇ ਸਪਾਊਸ ਸਮੇਤ ਵਿਦੇਸ਼ ਜਾਣ ਬਾਰੇ ਸੋਚ ਰਹੇ ਹਨ | ਇਹ ਜਾਣਕਾਰੀ ਔਜੀ ਹੱਬ ਇੰਮੀਗ੍ਰੇਸ਼ਨ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮਿ੍ਤਸਰ ਬ੍ਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਨੇ ਇਕ ਬਿਆਨ ਰਾਹੀਂ ਦੱਸਿਆ | ਉਨ੍ਹਾਂ ਦੱਸਿਆ ਕਿ ਯੂ. ਕੇ. ਵਲੋਂ ਸਪਾਊੁਸ ਵਿਦਿਆਰਥੀਆਂ ਲਈ ਇਕ ਵਾਰ ਫਿਰ ਆਪਣੇ ਦਰਵਾਜੇ ਖੋਲ੍ਹ ਦਿੱਤੇ ਗਏ ਹਨ | ਜਿਸ ਵਿਚ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਬਗੈਰ ਆਈਲੈਟਸ ਵੀ ਯੂ. ਕੇ. ਦਾ ਵੀਜ਼ਾ ਹਾਸਿਲ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਯੂ. ਕੇ. ਨੇ ਹਮੇਸ਼ਾ ਹੀ ਸਪਾਊਸ ਵਿਦਿਆਰਥੀਆਂ ਦਾ ਸਵਾਗਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਦਿਆਰਥੀ ਅਤੇ ਸਪਾਊਸ ਇਕੱਠੇ ਵੀਜ਼ਾ ਲੱਗਣ 'ਤੇ ਜਾ ਸਕਦੇ ਹਨ, ਨਾਲ ਹੀ ਸਪਾਊਸ ਨੂੰ ਯੂ. ਕੇ. ਵਿਚ ਕੰਮ ਕਰਨ ਦੀ ਪੂਰੀ ਖੁੱਲ ਹੋਵੇਗੀ | ਉਨ੍ਹਾਂ ਕਿਹਾ ਕਿ ਗੈਪ ਜਾਂ ਪਹਿਲਾ ਕਿਸੇ ਵੀ ਦੇਸ਼ ਤੋਂ ਰਫਿਊਜ ਹੋਇਆ ਵਿਦਿਆਰਥੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ | ਕਿਸੇ ਵੀ ਤਰ੍ਹਾਂ ਦੇ ਨਵੇਂ ਪੁਰਾਣੇ ਫੰਡਾਂ ਨੂੰ ਲੈ ਕੇ ਵਿਦਿਆਰਥੀ ਚਿੰਤਾ ਨਾ ਕਰਨ, ਨਾਲ ਹੀ ਸਪਾਊਸ ਦੀ ਪੜ੍ਹਾਈ ਕੋਈ ਅਹਿਮੀਅਤ ਨਹੀਂ ਰੱਖਦੀ | ਕੰਗ ਅਤੇ ਚੱਠਾ ਨੇ ਇਹ ਵੀ ਕਿਹਾ ਕਿ ਕੋਰਸ ਪੂਰਾ ਹੋਣ ਤੋਂ ਬਾਅਦ ਜਿੱਥੇ ਵਿਦਿਆਰਥੀ ਨੂੰ ਵੀ ਵਰਕ ਵੀਜ਼ਾ ਮਿਲੇਗਾ ਉਸਦੇ ਨਾਲ ਹੀ ਆਸਾਨੀ ਨਾਲ ਯੂ.ਕੇ ਵਲੋਂ ਪੀ.ਆਰ ਵੀ ਦਿੱਤੀ ਜਾ ਰਹੀ ਹੈ | ਇਸ ਲਈ ਸਪਾਊਸ ਨਾਲ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਯੂ. ਕੇ. ਹੀ ਇੱਕੋ ਇਕ ਵਧੀਆ ਵਿਕਲਪ ਹੈ | ਵਧੇਰੇ ਜਾਣਕਾਰੀ ਲਈ ਵਿਦਿਆਰਥੀ ਔਜੀ ਹੱਬ ਦੇ ਰਣਜੀਤ ਐਵੀਨਿਊ ਦਫਤਰ ਸਾਹਮਣੇ ਮਹਿੰਦਰਾ ਏਜੰਸੀ ਡੀ.ਬਲਾਕ ਵਿਖੇ ਆ ਕੇ ਮਿਲ ਸਕਦੇ ਹਨ | ਸਾਡੇ ਵਲੋਂ ਪਹਿਲਾਂ ਲਗਾਏ ਹੋਏ ਵੀਜ਼ੇ ਔਜੀ ਹੱਬ ਦੇ ਦਫਤਰ ਵਿਖੇ ਆ ਕੇ ਦੇਖ ਸਕਦੇ ਹਨ | ਇਸ ਤੋਂ ਇਲਾਵਾ ਵਿਦਿਆਰਥੀ ਬਟਾਲਾ ਤੇ ਗੁਰਦਾਸਪੁਰ ਵਿਖੇ ਵੀ ਆ ਸਕਦੇ ਹਨ | ਹਰਮਨਜੀਤ ਸਿੰਘ ਕੰਗ ਤੇ ਕਰਨਵੀਰ ਸਿੰਘ ਚੱਠਾ ਦੀਆਂ ਤਸਵੀਰਾਂ |