ਮਾਨਾਂਵਾਲਾ, 21 ਮਈ (ਗੁਰਦੀਪ ਸਿੰਘ ਨਾਗੀ)-ਦੇਸ਼ ਭਰ ਵਿਚ ਗੈਸ, ਪੈਟਰੋਲ, ਡੀਜ਼ਲ ਦੀ ਆ ਰਹੀ ਕਿੱਲਤ ਤੇ ਕੀਮਤਾਂ ਵਿਚ ਹੋ ਵਾਧੇ ਦੇ ਚੱਲਦਿਆਂ ਜਿੱਥੇ ਹਰ ਪਾਸੇ ਹਾਹਾਕਾਰ ਮੱਚੀ ਹੋਈ ਉਥੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਮਾਨਾਂਵਾਲਾ ਦੀ ਗੈਸ ਏਜੰਸੀ, ਜਿਸ ਵਿਚ ਮਾਨਾਂਵਾਲਾ ਸਮੇਤ ਰਾਮਪੁਰਾ, ਝੀਤਾ, ਮਾਨਾਂਵਾਲਾ ਖੁਰਦ, ਬਸ਼ੰਬਰਪੁਰਾ ਆਦਿ ਦੇ ਪਿੰਡਾਂ ਦੇ ਗੈਸ ਕੁਨੈਕਸ਼ਨ ਅਲੀਸ਼ਾ ਗੈਸ ਏਜੰਸੀ ਤੋਂ ਤਬਦੀਲ ਕਰ ਦਿੱਤੇ ਗਏ ਸਨ, ਪਰ ਇਸ ਏਜੰਸੀ ਵਿਚ ਗੈਸ ਦੀ ਸਪਲਾਈ ਘੱਟ ਆਉਣ ਕਰਕੇ ਲੋਕਾਂ ਨੂੰ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਗੱਲ ਕਰਦਿਆਂ ਸਾਬਕਾ ਸਰਪੰਚ ਸੰਤੋਖ ਸਿੰਘ ਨੇ ਦੱਸਿਆ ਕਿ ਮਾਨਾਂਵਾਲਾ ਦੀ ਗੈਸ ਏਜੰਸੀ ਤੋਂ ਸਮੇਂ ਸਿਰ ਸਿਲੰਡਰ ਨਾ ਮਿਲਣ ਕਰਕੇ ਸਾਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਵਲੋਂ ਦਿਹਾਤੀ ਖੇਤਰਾਂ ਵਿਚ 45 ਦਿਨ ਬਾਅਦ ਗੈਸ ਸਿਲੰਡਰ ਦੀ ਬੁਕਿੰਗ ਤੇ ਸ਼ਹਿਰੀ ਖੇਤਰਾਂ ਵਿਚ 25 ਦਿਨ ਬਾਅਦ ਬੁਕਿੰਗ ਕਰਵਾ ਸਕਣ ਵਾਲੀ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ਼ਹਿਰੀ ਜਾਂ ਦਿਹਾਤੀ ਖੇਤਰ ਵਿਚ ਕੋਈ ਫਰਕ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸੇ ਵੀ ਘਰ ਵਿਚ ਸਿਲੰਡਰ ਇਕ ਮਹੀਨੇ ਤੋਂ ਵੱਧ ਨਹੀਂ ਚੱਲਦਾ, ਸੋ ਇਕ ਭੇਦਭਾਵ ਖਤਮ ਕਰਕੇ ਸਿਲੰਡਰ ਦੀ ਬੁਕਿੰਗ ਦਾ ਸਮਾਂ 45 ਦਿਨ ਤੋਂ ਘਟਾ ਕੇ 25 ਦਿਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗੈਸ ਏਜੰਸੀ ਮਾਨਾਂਵਾਲਾ ਵਲੋਂ ਕੁਨੈਕਸ਼ਨ ਸਿਫਟ ਕਰਨ ਲਈ ਟਰਾਂਸਫਰ ਲੈਟਰ ਆਦਿ ਵੀ ਨਹੀਂ ਦਿੱਤੇ ਜਾ ਰਹੇ ਤਾਂ ਜੋ ਅਸੀਂ ਕਿਸੇ ਹੋਰ ਏਜੰਸੀ ਤੋਂ ਗੈਸ ਸਿਲੰਡਰ ਨਾ ਲੈ ਸਕੀਏ | ਇਸ ਮੌਕੇ ਸਾਬਕਾ ਸਰਪੰਚ ਹਰਜੀਤ ਸਿੰਘ, ਜਗਮੋਹਣ ਕੁਮਾਰ, ਸੁਰਜੀਤ ਸਿੰਘ, ਗੁਰਜੀਤ ਸਿੰਘ, ਸੰਦੀਪ ਸਿੰਘ ਸਮੇਤ ਅਨੇਕਾਂ ਖਪਤਕਾਰ ਮੌਜੂਦ ਸਨ | ਇਸ ਸੰਬੰਧੀ ਜਦੋਂ ਗੈਸ ਏਜੰਸੀ ਦੇ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੰਗ ਦੇ ਚੱਲਦਿਆਂ ਸਾਡੀ ਏਜੰਸੀ ਨੂੰ ਪਹਿਲਾਂ ਇਕ ਮਹੀਨੇ ਵਿਚ 16 ਤੋਂ 17 ਗੱਡੀਆਂ ਆਉਂਦੀਆਂ ਸਨ ਉਥੇ ਹੁੰਦ ਹੁਣ ਸਿਰਫ 3-4 ਗੱਡੀਆਂ ਹੀ ਰਹੀਆਂ ਹਨ, ਜਿਸ ਕਰਕੇ ਗ੍ਰਾਹਕਾਂ ਦੇ ਨਾਲ-ਨਾਲ ਸਾਨੂੰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਮਾਨਾਂਵਾਲਾ ਗੈਸ ਏਜੰਸੀ ਤੋਂ ਗੈਸ ਸਿੰਲਡਰ ਦੇਰੀ ਨਾਲ ਮਿਲਣ ਕਰਕੇ ਲੋਕ ਹੋ ਰਹੇ ਨੇ ਪ੍ਰੇਸ਼ਾਨ <br/>
ਅਜੀਤ ਡੈਸਕ
22-05-2026