ਤਲਵੰਡੀ ਭਾਈ, 24 ਮਈ(ਕੁਲਜਿੰਦਰ ਸਿੰਘ ਗਿੱਲ)-ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਮੋਹਰੀ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਐਸ.ਕੇ. ਪਬਲਿਕ ਸਕੂਲ ਤਲਵੰਡੀ ਭਾਈ ਵਿੱਚ ਵਿਦਿਆਰਥੀਆਂ ਵਿਚ ਲੀਡਰਸ਼ਿਪ ਅਤੇ ਜਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਹਰਪ੍ਰੀਤ ਕੌਰ ਸਿੱਧੂ ਨੇ ਦੱਸਿਆ ਕਿ ਸਕੂਲ ਵਿਚ ਹਰੇਕ ਗਤੀਵਿਧੀਆਂ ਨੂੰ ਸੁਚਾਰੂ ਢੰਗ ਦੇ ਨਾਲ ਕਰਵਾਉਣ ਲਈ ਬੱਚਿਆਂ ਦੀ ਚੋਣ ਕੀਤੀ ਗਈ | ਇਹ ਚੋਣ ਪਿਛਲੇ ਸਾਲਾਂ ਵਿਚ ਬੱਚੇ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਇੰਟਰਵਿਊ ਦੇ ਅਧਾਰ 'ਤੇ ਕੀਤੀ ਗਈ | ਜਿਸ ਦੌਰਾਨ ਸਕੂਲ ਦਾ ਹੈੱਡ ਬੁਆਏ ਪ੍ਰਭਦੀਪ ਸਿੰਘ ਨੂੰ ਚੁਣਿਆ ਗਿਆ ਜਦਕਿ ਵਿਦਿਆਰਥਣ ਪਵਨਦੀਪ ਕੌਰ ਹੈੱਡ ਗਰਲ ਚੁਣੀ ਗਈ | ਇਸੇ ਤਰ੍ਹਾਂ ਸਪੋਰਟਸ ਹੈੱਡ ਬੁਆਏ ਵਿਦਿਆਰਥੀ ਭਰਤ ਅਤੇ ਮਨਵੀਰ ਕੌਰ ਸਪੋਰਟਸ ਹੈੱਡ ਗਰਲ ਚੁਣੀ ਗਏ | ਐਕਟੀਵਿਟੀ ਹੈੱਡ ਬੁਆਏ ਗਗਨਦੀਪ ਸਿੰਘ ਅਤੇ ਐਕਟੀਵਿਟੀ ਹੈੱਡ ਗਰਲ ਸਿਮਰਨਜੀਤ ਕੌਰ ਨੂੰ ਚੁਣਿਆ ਗਿਆ | ਸਕੂਲ ਦੇ ਚਾਰ ਹਾਊਸ ਦੇ ਹੈੱਡ, ਵਾਈਸ ਹੈੱਡ ਸਪੋਰਟਸ ਹੈੱਡ ਅਤੇ ਪ੍ਰਫੈਕਟ ਸੀਨੀਅਰ-ਜੂਨੀਅਰ ਚੁਣੇ ਗਏ | ਇਸ ਸਮੇਂ ਚੁਣੇ ਗਏ ਵਿਦਿਆਰਥੀਆਂ ਨੂੰ ਉਹਨਾਂ ਦੇ ਕੰਮਾਂ ਪ੍ਰਤੀ ਸੰਹੁ ਚੁਕਾਈ ਗਈ | ਸਕੂਲ ਦੇ ਚੇਅਰਮੈਨ ਤਰਸੇਮ ਸਿੰਘ ਮੱਲਾ, ਡਾਇਰੈਕਟਰ ਕਿਰਨਪ੍ਰੀਤ ਕੌਰ ਸੋਢੀ, ਪਿ੍ੰਸੀਪਲ ਹਰਪ੍ਰੀਤ ਕੌਰ ਸਿੱਧੂ ਵਲੋਂ ਚੁਣੇ ਗਏ ਬੱਚਿਆਂ ਦੇ ਬੈਚ ਲਗਾਏ ਗਏ ਅਤੇ ਸਾਰੇ ਹੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ |