15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਐਨ.ਆਰ.ਆਈ ਨੌਜਵਾਨਾਂ ਵਲੋਂ ਯਾਤਰਾ ਕਮੇਟੀ ਨੂੰ 94 ਪੱਖੇ ਭੇਟ

Ad Position 21
No active advertisement
ਅਜੀਤ ਡੈਸਕ 26-05-2026
ਜ਼ੀਰਾ, 25 ਮਈ(ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਯਾਤਰਾ ਸੇਵਾ ਸੋਸਾਇਟੀ ਵਲੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਵੱਖ-ਵੱਖ ਗੁਰਦੁਆਰਿਆਂ ਅਤੇ ਸਰਾਂਵਾਂ ਲਈ ਭੇਜੇ ਜਾ ਰਹੇ 1600 ਪੱਖਿਆਂ ਦੀ ਸੇਵਾ ਵਿਚ ਜ਼ੀਰਾ ਨੇੜਲੇ ਪਿੰਡ ਮਨਸੂਰਦੇਵਾ ਦੇ ਉੱਘੇ ਸਮਾਜ ਸੇਵੀ ਹਰਮੰਦਰ ਸਿੰਘ ਜ਼ੋਨਾਂ ਬੱਲ ਕੈਨੇਡਾ ਅਤੇ ਹਰਬਚਨ ਸਿੰਘ ਰਾਏ ਵਲੋਂ ਯਾਤਰਾ ਕਮੇਟੀ ਨੂੰ 94 ਪੱਖਿਆਂ ਦੀ ਇਕ ਲਖ 88,000 ਭੇਟਾ ਰਾਸ਼ੀ ਭੇਟ ਕੀਤੀ ਗਈ | ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਯਾਤਰਾ ਕਮੇਟੀ ਦੇ ਪ੍ਰਧਾਨ ਪ੍ਰਦੀਪ ਸਿੰਘ ਰਾਜੂ, ਜਨਰਲ ਸਕੱਤਰ ਕੁਲਦੀਪ ਸਿੰਘ ਮਾਣਕ ਅਤੇ ਬਾਕੀ ਮੈਂਬਰਾਂ ਵਲੋਂ ਉਹਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਯਾਤਰਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਭੇਜੇ ਜਾ ਰਹੇ ਪੱਖਿਆਂ ਦੀ ਸੇਵਾ ਲਈ ਉਹਨਾਂ ਨੂੰ ਇਲਾਕੇ ਵਿਚੋਂ ਦੀਆਂ ਸੰਗਤਾਂ ਵਲੋਂ ਭਰਵਾਂ ਸੰਯੋਗ ਮਿਲ ਰਿਹਾ ਹੈ | ਜਿਸ ਦਾ ਉਹ ਦਿਲੋਂ ਧੰਨਵਾਦ ਕਰਦੇ ਹਨ | ਇਸ ਮੌਕੇ ਉਹਨਾਂ ਦੇ ਨਾਲ ਚੇਅਰਮੈਨ ਹਰਿੰਦਰ ਸਿੰਘ ਰਾਜੂ, ਬਾਜ ਸਿੰਘ ਬੱਢਾ ਵਾਈਸ ਪ੍ਰਧਾਨ, ਬਖਸ਼ਿੰਦਰ ਸਿੰਘ ਖ਼ਜ਼ਾਨਚੀ, ਹਰਿੰਦਰ ਸਿੰਘ, ਸੋਹਣ ਸਿੰਘ, ਬਾਬਾ ਗਿਆਨ ਸਿੰਘ, ਬਖਸ਼ਿੰਦਰ ਸਿੰਘ,ਤਜਿੰਦਰ ਸਿੰਘ ਸਨੀ, ਦਲਜੀਤ ਸਿੰਘ ਬੰਬੇ ਵਾਲੇ, ਗੁਲਵਿੰਦਰ ਸਿੰਘ ਭਾਊ, ਸੁਰਜੀਤ ਸਿੰਘ ਗੋਰਾ, ਪ੍ਰਤਾਪ ਸਿੰਘ ਠੇਕੇਦਾਰ, ਜਗਬੀਰ ਸਿੰਘ, ਦਵਿੰਦਰ ਸਿੰਘ ਨਿਵਾਦਾ, ਗੁਰਜੰਟ ਸਿੰਘ ਨੂਰਪੁਰ ਤੋਂ ਇਲਾਵਾ ਹਰਬੰਸ ਸਿੰਘ ਬੱਲ ਸਾਬਕਾ ਸਰਪੰਚ ਮਨਸੂਰਦੇਵਾ, ਗੁਰਜੰਟ ਸਿੰਘ ਮਨਸੂਰਦੇਵਾ, ਹਰਪ੍ਰੀਤ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਦੇ ਦੋ ਟਿਕਟ ਚੈਕਿੰਗ ਸਟਾਫ਼ ਮੈਂਬਰਾਂ ਨੂੰ ਸਾਈਕਲਿੰਗ 'ਚ ਸ਼ਾਨਦਾਰ ਪ੍ਰਾਪਤੀ ਲਈ ''ਮਹਾਰਾਜਾ ਰਣਜੀਤ... ਅਗਲੀ ਖ਼ਬਰ ''ਵਿਸ਼ਵ ਵਾਤਾਵਰਨ ਦਿਵਸ'' ਮੁਹਿੰਮ ਤਹਿਤ ਫ਼ਿਰੋਜ਼ਪੁਰ ਮੰਡਲ ਵਿਚ ਵੱਖ-ਵੱਖ ਜਨ-ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ
Ad Position 24