ਮੱਖੂ,25 ਮਈ (ਕੁਲਵਿੰਦਰ ਸਿੰਘ ਸੰਧੂ)-ਫ਼ਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਮੱਖੂ ਦੇ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਫ਼ੌਜੀ ਸ਼ੀਂਹਾਂਪਾੜੀ ਦੀ ਪ੍ਰਧਾਨਗੀ ਹੇਠ ਬਲਾਕ ਦੀ ਹਫ਼ਤਾਵਾਰੀ ਮੀਟਿੰਗ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਹੋਈ | ਮੀਟਿੰਗ ਦੌਰਾਨ ਬਲਾਕ ਮੱਖੂ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਸੂਬਾ ਅਤੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ | ਕਿਸਾਨ ਆਗੂਆਂ ਨੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਰੀਆ ਖਾਦ ਨੂੰ ਲੈ ਕੇ ਕਿਸਾਨਾਂ ਦੀ ਹੋ ਰਹੀ ਲੁੱਟ ਚਿੰਤਾ ਦਾ ਵਿਸ਼ਾ ਹੈ ਪਰ ਸਰਕਾਰ ਗੂੜ੍ਹੀ ਨੀਂਦ ਸੁੱਤੀ ਹੋਈ ਹੈ | ਉਨ੍ਹਾਂ ਕਿਹਾ ਕਿ ਕਿਸਾਨੀ ਮਸਲਿਆਂ ਨੂੰ ਲੈ ਕੇ 2 ਜੂਨ ਨੂੰ ਸੰਯੁਕਤ ਮੋਰਚੇ ਦੇ ਸੱਦੇ 'ਤੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਜਾ ਰਹੇ ਹਨ 'ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਪੰਜਾਬ ਪੱਧਰ 'ਤੇ ਫ਼ਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹਰੇਕ ਜਿੱਲਿ੍ਹਆਂ 'ਚ ਲੱਗਣ ਵਾਲੇ ਧਰਨਿਆਂ ਵਿਚ ਸ਼ਮੂਲੀਅਤ ਕਰੇਗੀ | ਇਸ ਮੌਕੇ ਨਿਸ਼ਾਨ ਸਿੰਘ ਗਿੱਲ ਫ਼ੌਜੀ ਸ਼ੀਂਹਾਂਪਾੜੀ ਤੋਂ ਇਲਾਵਾ ਗੁਰਵਿੰਦਰ ਸਿੰਘ ਢਿੱਲੋਂ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ, ਪਰਗਟ ਸਿੰਘ ਲਹਿਰਾ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ, ਬਲਦੇਵ ਸਿੰਘ ਵਾਈਆ, ਬਾਜ਼ ਸਿੰਘ ਤਲਵੰਡੀ ਸੂਬਾ ਪ੍ਰਚਾਰ ਸਕੱਤਰ,ਸ਼ਬੇਗ ਸਿੰਘ ਸੂਬਾ ਪ੍ਰੈੱਸ ਸਕੱਤਰ,ਜਰਨੈਲ ਸਿੰਘ ਵਰਿ੍ਹਆ ਕੈਨੇਡੀਅਨ, ਜਰਨੈਲ ਸਿੰਘ ਸਭਰਾ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੀਤ ਸਿੰਘ ਗਿੱਲ ਨਿਜ਼ਾਮਦੀਨ ਵਾਲਾ ਜ਼ਿਲ੍ਹਾ ਐਗਜ਼ੈਕਟਿਵ ਕਮੇਟੀ ਮੈਂਬਰ,ਮਲਕੀਤ ਸਿੰਘ ਸਰਪੰਚ ਜ਼ਿਲ੍ਹਾ ਐਗਜ਼ੈਕਟਿਵ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਪੀਰ ਮੁਹੰਮਦ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ,ਜਸਵੰਤ ਸਿੰਘ ਗੋਗੀਆ ਜ਼ਿਲ੍ਹਾ ਪ੍ਰੈੱਸ ਸਕੱਤਰ,ਹਰਜੀਤ ਸਿੰਘ ਇਕਾਈ ਪ੍ਰਧਾਨ ਝਾਮਕੇ,ਹਰਦੀਪ ਸਿੰਘ ਰੋਡੇਵਾਲਾ,ਰੇਸ਼ਮ ਸਿੰਘ ਨੰਬਰਦਾਰ, ਅਮਰੀਕ ਸਿੰਘ,ਲਖਵਿੰਦਰ ਸਿੰਘ, ਰਸ਼ਪਾਲ ਸਿੰਘ,ਸੁਖਦੇਵ ਸਿੰਘ ਫ਼ੌਜੀ, ਡਾਕਟਰ ਬਲਵੰਤ ਸਿੰਘ ਸਿੱਧੂ,ਬਲਵਿੰਦਰ ਸਿੰਘ ਸ਼ੀਂਹਾਂਪਾੜੀ,ਜਸਵੰਤ ਸਿੰਘ,ਸੁਖਚੈਨ ਸਿੰਘ ਅਰਾਈਆਂਵਾਲਾ,ਇਕਬਾਲ ਸਿੰਘ ਬਾਬਾ ਬਲਵੀਰ ਸਿੰਘ ਜੱਗੇਵਾਲਾ,ਸੰਦੀਪ ਸਿੰਘ ਕਾਲੂ ਮੰਡਾਰ,ਨਿਸ਼ਾਨ ਸਿੰਘ ਪੀਰ ਮੁਹੰਮਦ,ਬਲਵੀਰ ਸਿੰਘ,ਮਨਜੀਤ ਸਿੰਘ ਬਸਤੀ ਵਸਾਵਾਂ ਸਿੰਘ,ਦਿਲਬਾਗ ਸਿੰਘ ਵਰਪਾਲ,ਲਖਵਿੰਦਰ ਸਿੰਘ ਬਹਿਕਾਂ ਆਦਿ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |