17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਰਬਹਿੱਤਕਾਰੀ ਸਕੂਲ ਦਾ ਜਲੰਧਰ ਤੋਂ ਆਈ ਟੀਮ ਵਲੋਂ ਨਿਰੀਖਣ

Ad Position 21
No active advertisement
ਅਜੀਤ ਡੈਸਕ 26-05-2026
ਗੁਰੂਹਰਸਹਾਏ, 25 ਮਈ(ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਸ਼ਰੀਂਹ ਵਾਲਾ ਰੋਡ ਵਿਖੇ ਸਥਿਤ ਧੀਰਜ ਸੁਮਿਤ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਚ ਅੱਜ ਸਰਵਹਿੱਤਕਾਰੀ ਐਜੂਕੇਸ਼ਨ ਸੋਸਾਇਟੀ ਜਲੰਧਰ ਤੋਂ ਆਈ ਟੀਮ ਵਲੋ ਸਕੂਲ ਦਾ ਵਿਸ਼ੇਸ਼ ਨਿਰੀਖਣ ਕੀਤਾ ਗਿਆ | ਇਸ ਮੌਕੇ ਜਲੰਧਰ ਤੋਂ ਪਹੁੰਚੀ ਨਿਰੀਖਣ ਟੀਮ ਵਿਚ ਮੈਡਮ ਅੰਜੂ ਅਰੋੜਾ ਅਤੇ ਮੈਡਮ ਬੀਰਬਾਲਾ , ਇੰਗਲਿਸ਼ ਲੈਕਚਰਾਰ ਸ਼ਾਮਲ ਸਨ | ਨਿਰੀਖਣ ਦੌਰਾਨ ਟੀਮ ਵਲੋਂ ਸਕੂਲ ਦੀਆਂ ਵੱਖ-ਵੱਖ ਵਿੱਦਿਅਕ ਅਤੇ ਪ੍ਰਸ਼ਾਸਕੀ ਗਤੀਵਿਧੀਆਂ ਦਾ ਬਰੀਕੀ ਨਾਲ ਜਾਇਜ਼ਾ ਲਿਆ ਗਿਆ | ਉਨ੍ਹਾਂ ਨੇ ਕਲਾਸਾਂ ਵਿਚ ਜਾ ਕੇ ਵਿਦਿਆਰਥੀਆਂ ਦੀ ਪੜ੍ਹਾਈ, ਅਨੁਸ਼ਾਸਨ, ਅਧਿਆਪਕਾਂ ਦੀ ਕਾਰਗੁਜ਼ਾਰੀ ਅਤੇ ਸਕੂਲ ਦੇ ਸਮੁੱਚੇ ਮਾਹੌਲ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਤੋਂ ਇਲਾਵਾ ਸਕੂਲ ਵਿਚ ਉਪਲਬਧ ਸਹੂਲਤਾਂ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਗੁਣਵੱਤਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਟੀਮ ਮੈਂਬਰਾਂ ਵਲੋਂ ਮੌਜੂਦ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਖ਼ਾਸ ਤੌਰ 'ਤੇ ਗੱਲਬਾਤ ਕੀਤੀ ਗਈ | ਇਸ ਦੌਰਾਨ ਮਾਪਿਆਂ ਤੋਂ ਸਕੂਲ ਦੀ ਪੜ੍ਹਾਈ, ਬੱਚਿਆਂ ਦੇ ਵਿਵਹਾਰ, ਅਨੁਸ਼ਾਸਨ ਅਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਫੀਡਬੈਕ ਪ੍ਰਾਪਤ ਕੀਤਾ ਗਿਆ | ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਿੱਖਿਆ ਪ੍ਰਣਾਲੀ 'ਤੇ ਸੰਤੁਸ਼ਟੀ ਪ੍ਰਗਟਾਈ | ਇਸ ਮੌਕੇ ਸਕੂਲ ਦੇ ਪ੍ਰਧਾਨ ਰਜਿੰਦਰ ਗੁਪਤਾ, ਵਾਈਸ ਪ੍ਰਧਾਨ ਊਸ਼ਾ ਗੁਪਤਾ, ਮੈਨੇਜਰ ਨਰੇਸ਼ ਕੁਮਾਰ ਸਿੱਕਰੀ, ਬੂੜ ਚੰਦ ਬਿੰਦਰਾ ਅਤੇ ਮੈਡਮ ਨੇਹਾ ਬੇਦੀ ਸਮੇਤ ਸਕੂਲ ਦਾ ਹੋਰ ਸਟਾਫ਼ ਵੀ ਹਾਜ਼ਰ ਸੀ | ਸਕੂਲ ਪ੍ਰਬੰਧਕਾਂ ਵਲੋਂ ਨਿਰੀਖਣ ਟੀਮ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਵਚਨਬੱਧਤਾ ਜਤਾਈ ਗਈ |
Ad Position 22
No active advertisement
ਪਿਛਲੀ ਖ਼ਬਰ ਬੈਂਕਾਂ ਵਿਚੋਂ ਨਕਦੀ ਹੋਈ ਗ਼ਾਇਬ, ਕਿਸਾਨਾਂ ਦੇ ਨਾਲ ਆਮ ਜਨਤਾ ਦੀ ਵਧੀ ਪ੍ਰੇਸ਼ਾਨੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਬਲਾਕ ਮੱਖੂ ਦੀ ਮੀਟਿੰਗ ਹੋਈ
Ad Position 24