11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਤਲਵੰਡੀ ਭਾਈ 66 ਫ਼ੀਸਦੀ ਮਤਦਾਨ, 56 ਉਮੀਦਵਾਰਾਂ ਦੀ ਕਿਸਮਤ ਹੋਈ ਬਕਸਿਆਂ 'ਚ ਬੰਦ

Ad Position 21
No active advertisement
ਅਜੀਤ ਡੈਸਕ 27-05-2026
ਤਲਵੰਡੀ ਭਾਈ, 26 ਮਈ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਤਲਵੰਡੀ ਭਾਈ ਨਗਰ ਕੌਂਸਲ ਚੋਣਾ ਲਈ ਅੱਜ 65.44 ਫ਼ੀਸਦੀ ਮਤਦਾਨ ਹੋਇਆ | ਇੱਥੇ ਦੱਸਣਯੋਗ ਹੈ ਕਿ ਜਦਕਿ ਤਲਵੰਡੀ ਭਾਈ ਦੇ 13789 ਵੋਟਰਾਂ ਦੀਆਂ ਵੋਟਾਂ ਦੇ ਭੁਗਤਾਨ ਲਈ 16 ਪੋਲਿੰਗ ਬੂਥ ਬਣਾਏ ਗਏ ਹਨ | ਸਖ਼ਤ ਗਰਮੀ ਦੌਰਾਨ ਹੋਈ ਵੋਟਿੰਗ ਦੌਰਾਨ 9072 ਵੋਟਰਾਂ ਵਲੋਂ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ | ਜਿਸ ਨਾਲ ਕੌਂਸਲਰ ਬਣਨ ਲਈ ਚੋਣ ਲੜਨ ਵਾਲੇ 56 ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ਅੰਦਰ ਬੰਦ ਹੋ ਗਈ ਹੈ | ਜ਼ਿਆਦਾਤਰ ਵਾਰਡਾਂ 'ਚ ਹੋਏ ਸਖ਼ਤ ਮੁਕਾਬਲਿਆਂ ਕਾਰਨ 29 ਮਈ ਨੂੰ ਵੋਟਾਂ ਦੀ ਗਿਣਤੀ ਤੱਕ ਤਮਾਮ ਉਮੀਦਵਾਰਾਂ ਨੂੰ ਆਪਣੀ ਜਿੱਤ-ਹਾਰ ਨੂੰ ਲੈ ਕੇ ਧੁੜਕੂ ਲੱਗਾ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਭਰ ਵਿਚ ਨਗਰ ਕੌਂਸਲ ਚੋਣਾਂ ਵਿਚ ਸੁਚੱਜੇ ਅਤੇ ਸ਼ਾਂਤਮਈ ਢੰਗ ਦੇ ਨਾਲ ਪਈਆਂ ਵੋਟਾਂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੌਰਾਨ ਤਲਵੰਡੀ ਭਾਈ 'ਚ ਰਿਹਾ ਅਮਨ-ਅਮਾਨ
Ad Position 24