ਦਿਨ-ਦਿਹਾੜੇ ਕੁਝ ਅÏਰਤਾਂ ਵਲੋਂ ਚੋਰੀ ਕਰਦਿਆਂ ਦੀ ਵੀਡੀਓ ਹੋਈ ਵਾਇਰਲ
ਅਜੀਤ ਡੈਸਕ
27-05-2026
ਗੁਰੂਹਰਸਹਾਏ, 26 ਮਈ(ਕਪਿਲ ਕੰਧਾਰੀ)-ਸ਼ਹਿਰ ਦੇ ਮੇਨ ਬਾਜ਼ਾਰ ਨੇੜੇ ਇਕ ਗਲੀ ਵਿਚ ਸਥਿਤ ਨਰੂਲਾ ਹੋਟਲ ਵਿਚ ਦਿਨ ਦਿਹਾੜੇ ਚੋਰੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਜਾਣਕਾਰੀ ਅਨੁਸਾਰ ਨਰੂਲਾ ਹੋਟਲ ਜੋਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਪਿਆ ਹੋਇਆ ਹੈ | ਇਲਾਕੇ ਦੇ ਇਕ ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਕੁਝ ਅÏਰਤਾਂ ਨੂੰ ਹੋਟਲ ਦੇ ਬਾਹਰ ਲੱਗੇ ਏਸੀ ਦੇ ਸਮਾਨ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਵੇਖਿਆ | ਸ਼ੱਕ ਹੋਣ 'ਤੇ ਉਸ ਨੇ ਮੋਬਾਈਲ ਫੋਨ ਨਾਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ | ਜਿਵੇਂ ਹੀ ਅÏਰਤਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਵੀਡੀਓ ਬਣ ਰਹੀ ਹੈ | ਉਹ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਈਆਂ | ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਅÏਰਤਾਂ ਪਹਿਲਾਂ ਵੀ ਬੰਦ ਪਏ ਹੋਟਲ ਅੰਦਰੋਂ ਸਮਾਨ ਚੋਰੀ ਕਰਨ ਦੀਆਂ ਘਟਨਾਵਾਂ ਵਿਚ ਸ਼ਾਮਲ ਰਹੀਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅÏਰਤਾਂ ਚੋਰੀ ਦੀ ਵਾਰਦਾਤ ਨੂੰ ਇਤਨੀ ਚਲਾਕੀ ਦੇ ਨਾਲ ਅੰਜਾਮ ਦਿੰਦੀਆਂ ਹਨ ਕਿ ਕਿਸੇ ਨੂੰ ਇਸ ਦੀ ਭਟਕ ਤੱਕ ਨਹੀਂ ਲੱਗਦੀ | ਦੁਕਾਨਦਾਰਾਂ ਅਨੁਸਾਰ ਜੇਕਰ ਸਮੇਂ ਸਿਰ ਵੀਡੀਓ ਨਾ ਬਣਾਈ ਜਾਂਦੀ ਤਾਂ ਹੋਟਲ ਦੇ ਬਾਹਰ ਲੱਗਿਆ ਏਸੀ ਕੰਪ੍ਰੈਸ਼ਰ ਅਤੇ ਹੋਰ ਕੀਮਤੀ ਸਮਾਨ ਚੋਰੀ ਹੋ ਸਕਦਾ ਸੀ | ਮੇਨ ਬਾਜ਼ਾਰ ਦੇ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਸੰਬੰਧਿਤ ਅÏਰਤਾਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ |