11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦੁਕਾਨ 'ਚ ਦਾਖ਼ਲ ਹੋ ਕੇ ਸੱਟਾਂ ਮਾਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 27-05-2026
ਪੰਜੇ ਕੇ ਉਤਾੜ, 26 ਮਈ (ਪੱਪੂ ਸੰਧਾ)-ਦੁਕਾਨ ਦੇ ਬਾਹਰ ਗਾਲ਼ੀ-ਗਲੋਚ ਕਰਨ ਤੋਂ ਰੋਕਣ 'ਤੇ ਸੱਟਾਂ ਮਾਰਨ ਦੇ ਦੋਸ਼ਾਂ ਹੇਠ ਥਾਣਾ ਗੁਰੂਹਰਸਹਾਏ ਪੁਲਿਸ ਨੇ ਅਣਪਛਾਤਿਆਂ ਸਮੇਤ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਜੇਰੇ ਇਲਾਜ ਅਵਿਨਾਸ਼ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਦਰਬਾਰ ਸਿੰਘ ਵਾਲਾ (ਦਾਖਲ ਪੰਜੇ ਕੇ ਉਤਾੜ) ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਮਿਤੀ 6 ਮਈ 2026 ਨੂੰ ਮੁੱਦਈ ਆਪਣੀ ਦੁਕਾਨ 'ਤੇ ਮਰੀਜ਼ਾਂ ਨੂੰ ਦਵਾਈ ਦੇ ਕੇ ਬੈਠਾ ਸੀ ਤਾਂ ਵਕਤ ਕਰੀਬ 7.50/55 ਸ਼ਾਮ ਨੂੰ ਦੁਕਾਨ ਦੇ ਬਾਹਰ ਮੁਲਜ਼ਮ ਮੁਸੱਲਾ ਹਥਿਆਰ ਹੋ ਕੇ ਆਏ 'ਤੇ ਮੁੱਦਈ ਨਾਲ ਗਾਲੀ-ਗਲੋਚ ਕਰਨ ਲੱਗ ਪਏ ਤਾਂ ਜਦ ਉਸ ਨੇ ਦੁਕਾਨ ਦੇ ਅੰਦਰੋਂ ਇਹਨਾਂ ਨੂੰ ਅਜਿਹਾ ਗਾਹਲ ਮੰਦਾ ਕਰਨ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਮੁੱਦਈ ਦੀ ਦੁਕਾਨ ਦੇ ਅੰਦਰ ਵੜ ਕੇ ਉਸ ਦੇ ਸੱਟਾਂ ਮਾਰੀਆਂ 'ਤੇ ਜਾਂਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ | ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਹਰਭਜਨ ਸਿੰਘ ਪੁੱਤਰ ਕੱਕਾ ਸਿੰਘ, ਸੁਮਨ ਰਾਣੀ ਪਤਨੀ ਹਰਭਜਨ ਸਿੰਘ, ਬੋਹੜ ਸਿੰਘ ਪੁੱਤਰ ਚਿਮਨ ਸਿੰਘ, ਜੀਤ ਸਿੰਘ ਪੁੱਤਰ ਕੱਕਾ ਸਿੰਘ, ਰਾਜ ਕੁਮਾਰ ਪੁੱਤਰ ਫ਼ੌਜਾਂ ਸਿੰਘ, ਇਕਬਾਲ ਸਿੰਘ ਪੁੱਤਰ ਖ਼ੁਸ਼ਹਾਲ ਸਿੰਘ, ਪ੍ਰੇਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀਆਨ ਦਰਬਾਰ ਸਿੰਘ ਵਾਲਾ ਦਾਖਲੀ ਪੰਜੇ ਕੇ ਉਤਾੜ ਅਤੇ 4/5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਦਾ ਹੋਰ ਵੱਡਾ ਝਟਕਾ! ਅਗਲੀ ਖ਼ਬਰ ਸੌਰ ਊਰਜਾ ਦੇ ਵਿਸਥਾਰ ਰਾਹੀਂ ਹਰਿਤ ਊਰਜਾ ਦੀ ਦਿਸ਼ਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਫ਼ਿਰੋਜ਼ਪੁਰ ਮੰਡਲ
Ad Position 24