ਫ਼ਿਰੋਜ਼ਪੁਰ, 1 ਜੂਨ (ਗੁਰਿੰਦਰ ਸਿੰਘ)-2 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 6.30 ਵਜੇ ਤੱਕ 220 ਕੇ.ਵੀ ਸਾਦਿਕ ਤੋਂ ਫ਼ਿਰੋਜਪੁਰ ਲਾਈਨ 'ਤੇ ਝੋਕ ਹਰੀਹਰ ਲਈ ਲੀਲੋ ਬਣਾਉਣ ਲਈ ਕੰਮ ਕੀਤਾ ਜਾਣਾ ਹੈ | ਇਸ ਲਈ 66 ਕੇ.ਵੀ ਸਬ ਸਟੇਸ਼ਨ ਝੋਕ ਹਰੀਹਰ, ਟਿੱਬੀ ਖ਼ੁਰਦ, ਪੁੱਜੋ ਕੇ, ਸਿਟੀ ਫ਼ਿਰੋਜਪੁਰ ਅਤੇ ਐਫ.ਸੀ.ਆਈ. ਫ਼ਿਰੋਜਪੁਰ ਤੋਂ ਚੱਲਦੇ ਸਾਰੇ 11 ਕੇ.ਵੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ 66 ਕੇ.ਵੀ ਸਬ ਸਟੇਸ਼ਨ ਝੋਕ ਹਰੀਹਰ ਨੂੰ 220 ਕੇਵੀ ਸਬ ਸਟੇਸ਼ਨ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ | ਇਹ ਕੰਮ ਮੁਕੰਮਲ ਹੋਣ ਨਾਲ ਫ਼ਿਰੋਜਪੁਰ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ, ਕਸਬਿਆਂ ਆਦਿ ਵਿਚ 66 ਕੇ.ਵੀ ਓਵਰ ਲੋਡਿੰਗ ਸਿਸਟਮ ਤੋਂ ਬਚਿਆ ਜਾ ਸਕੇਗਾ ਅਤੇ ਭਵਿੱਖ ਵਿਚ 66 ਕੇ.ਵੀ ਲਾਈਨ ਦੇ ਓਵਰ ਲੋਡਿੰਗ ਕਾਰਨ ਲੱਗਦੇ ਪਾਵਰ ਕੱਟਾਂ ਤੋਂ ਵੀ ਨਿਜਾਤ ਮਿਲੇਗੀ | ਇਹ ਜਾਣਕਾਰੀ ਨਿਗਰਾਨ ਇੰਜੀਨੀਅਰ ਧਰਮਪਾਲ ਵਲੋਂ ਦਿੱਤੀ ਗਈ |