28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸੰਗਰੂਰ ਦੇ ਡੀ.ਸੀ. ਅਤੇ ਐਸ.ਐਸ. ਪੀ. ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 03-06-2026
ਸੰਗਰੂਰ, 2 ਜੂਨ (ਦਮਨਜੀਤ ਸਿੰਘ) - ਸੰਗਰੂਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਸੰਗਰੂਰ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਫ਼ਦ ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਲੰਘੀ 25 ਮਈ ਨੂੰ ਹੋਏ ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨ ਨਾਲ ਲੋਕਲ ਮੰਗਾਂ ਸਬੰਧੀ ਮੀਟਿੰਗ ਰਖਵਾਈ ਗਈ ਸੀ | ਜਿਸ ਤਹਿਤ ਅੱਜ ਡੀ.ਸੀ. ਅਤੇ ਐਸ. ਐਸ.ਪੀ. ਸੰਗਰੂਰ ਸੁਖਾਵੇ ਮਾਹੌਲ 'ਚ ਮੀਟਿੰਗ ਹੋਈ, ਜਿਸ 'ਚ ਸਿਵਲ ਪ੍ਰਸ਼ਾਸਨ ਨਾਲ ਸੰਬੰਧਿਤ ਮਸਲਿਆਂ 'ਤੇ ਡੀ.ਸੀ. ਸੰਗਰੂਰ ਨਾਲ ਲੋਕਲ ਪੱਧਰ ਦੀਆਂ ਮੰਗਾਂ ਜਿਵੇਂ ਪੰਚਾਇਤੀ ਜ਼ਮੀਨ 'ਚੋਂ ਤੀਸਰਾ ਹਿੱਸਾ ਘੱਟ ਰੇਟ 'ਤੇ ਦੇਣ, ਪਿੰਡ ਭਮਾਂਵੱਦੀ ਅਤੇ ਬਟੜਿਆਣਾ ਵਿੱਚ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ 'ਚ ਦਲਿਤਾਂ ਮਜ਼ਦੂਰਾਂ ਦੀ ਮਨਜ਼ੂਰੀ ਤੋਂ ਬਿਨਾਂ ਸਟੇਡੀਅਮ ਬਨਾਉਣ ਤੇ ਗੋਬਰ ਗੈਸ ਪਲਾਟ ਬਣਾਉਣ ਦਾ ਮਤਾ ਰੱਦ ਕਰਨ, ਪਿੰਡ ਸਾਦੀਹਰੀ ਦੇ ਜ਼ਮੀਨੀ ਵਿਵਾਦ ਦਾ ਪੱਕਾ ਹੱਲ ਕਰਨ, ਪਿੰਡਾ 'ਚ ਹੋਈਆ ਡੰਮ੍ਹੀ ਬੋਲੀਆਂ ਰੱਦ ਕਰਨ, ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਦੇ ਸੰਨਦ ਪੱਤਰ ਜਾਰੀ ਕਰਨ ਤੇ ਕੋਆਪ੍ਰੇਟਿਵ ਸੁਸਾਇਟੀਆਂ 'ਚ ਬੇਜ਼ਮੀਨੇ ਲੋਕਾਂ ਦੀ ਮੈਂਬਰਸ਼ਿਪ ਕਰਨ ਦੀ ਮੰਗ ਰੱਖੀ, ਜਿਸ 'ਤੇ ਡੀ.ਸੀ. ਸੰਗਰੂਰ ਵਲੋਂ ਪਿੰਡਾਂ 'ਚ ਰੇਟ ਘੱਟ ਕਰਨ ਲਈ ਡੀ.ਡੀ.ਪੀ.ਓ. ਨਾਲ ਮੀਟਿੰਗ ਕਰਨ ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਲਈ ਏ.ਡੀ.ਸੀ ਜਰਨਲ ਦੀ ਤੁਰੰਤ ਡਿਊਟੀ ਲਗਾਈ ਤੇ ਨਜ਼ੂਲ ਨਾਲ ਸੰਬੰਧਿਤ ਮਸਲਿਆਂ ਉੱਪਰ ਡੀ.ਆਰ. ਸੰਗਰੂਰ ਨਾਲ 4 ਜੂਨ ਦੀ ਮੀਟਿੰਗ ਕਰਵਾ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਡੀ.ਸੀ. ਸੰਗਰੂਰ ਵਲੋਂ ਸਾਂਝੀ ਖੇਤੀ ਕਰ ਰਹੇ ਪਿੰਡਾਂ ਲਈ ਸਬਸਿਡੀ 'ਤੇ ਸੰਦ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ | ਇਸ ਤੋਂ ਬਿਨ੍ਹਾਂ ਐਸ.ਐਸ.ਪੀ. ਸੰਗਰੂਰ ਨੂੰ ਮਿਲ ਕੇ ਸੰਘਰਸ਼ ਦਰਮਿਆਨ ਹੋਏ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ, ਜਿਸ ਐਸ. ਐਸ.ਪੀ. ਸੰਗਰੂਰ ਵਲੋਂ ਜਲਦੀ ਹੀ ਸਾਰੇ ਝੂਠੇ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਗੁਰਚਰਨ ਸਿੰਘ ਘਰਾਚੋ, ਸੁਖਵਿੰਦਰ ਸਿੰਘ ਬਟਡੀਆਣਾ, ਬਰਖ਼ਾ ਸਿੰਘ ਰਾਏਧਰਨਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਖੇ ਨਗਰ ਕੌਂਸਲ ਦੀ ਕਮੇਟੀ ਬਣਾਉਣ ਲਈ ਤਾਣੀ ਉਲਝੀ ਅਗਲੀ ਖ਼ਬਰ ਜਿੱਤ ਦੇ ਦੋ ਦਿਨਾਂ ਬਾਅਦ ਹੀ ਐਕਸ਼ਨ ਮੋਡ 'ਚ ਦਵਿੰਦਰ ਪਹਿਲਵਾਨ
Ad Position 24