15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜ਼ੀਰਾ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਵਲੋਂ ਐਸ.ਡੀ.ਐਮ ਜ਼ੀਰਾ ਨਾਲ ਮੁਲਾਕਾਤ

Ad Position 21
No active advertisement
ਅਜੀਤ ਡੈਸਕ 04-06-2026
ਜ਼ੀਰਾ, 3 ਜੂਨ (ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਜ਼ੀਰਾ ਵਿਖੇ ਨਵੀਂ ਗਠਿਤ ਹੋਈ ਜ਼ੀਰਾ ਵਿਕਾਸ ਪਰਿਸ਼ਦ ਵਲੋਂ ਸੰਸਥਾ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਦੀ ਅਗਵਾਈ ਹੇਠ ਲਛਮਣ ਸਿੰਘ ਐਸ.ਡੀ.ਐਮ ਜ਼ੀਰਾ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਹਨਾਂ ਸੰਸਥਾ ਵਲੋਂ ਨਵੇਂ ਉਲੀਕੇ ਜਾ ਰਹੇ ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਜਾਣਕਾਰੀ ਦਿੰਦਿਆਂ ਸੁਖਦੇਵ ਬਿੱਟੂ ਵਿਜ ਨੇ ਦੱਸਿਆ ਕਿ ਸੰਸਥਾ ਵਲੋਂ ਸ਼ੁਰੂ ਕੀਤੇ ਜਾ ਰਹੇ ਪ੍ਰੋਗਰਾਮ ਮਹਿਲਾਵਾਂ ਦੇ ਕਾਨੂੰਨੀ ਅਧਿਕਾਰ, ਘਰੇਲੂ ਹਿੰਸਾ, ਵਿੱਤੀ ਸਾਖਰਤਾ ਤੋਂ ਇਲਾਵਾ ਪਰਿਵਾਰਿਕ ਅਤੇ ਵਿਆਹ ਸਮੱਸਿਆਵਾਂ ਲਈ ਸਲਾਹ ਮਾਨਸਿਕ ਤਣਾਅ ਡਿਪਰੈਸ਼ਨ ਲਈ ਮਾਰਗ ਦਰਸ਼ਨ ਲੋੜ ਪੈਣ ਦੇ ਕਾਨੂੰਨੀ ਮਾਹਿਰਾਂ ਨਾਲ ਸੰਪਰਕ, ਤੋਂ ਇਲਾਵਾ ਲੋਕਾਂ ਲਈ ਪੈਨਸ਼ਨ ਸਬੰਧੀ ਮਾਮਲੇ ਆਧਾਰ ਕਾਰਡ ਸਰਕਾਰੀ ਯੋਜਨਾਵਾਂ ਸਕੂਲ ਅਤੇ ਕਾਲਜ ਜਾਗਰੂਕਤਾ ਪ੍ਰੋਗਰਾਮ ਖੇਡ ਮੁਕਾਬਲੇ ਨਸ਼ਾ ਛੱਡ ਚੁੱਕੇ ਲੋਕਾਂ ਦੇ ਤਜਰਬੇ ਸਾਂਝੇ ਕਰਨਾ ਆਦਿ ਸਬੰਧੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ | ਇਸ ਦੌਰਾਨ ਮੁਲਾਕਾਤ ਕਰਨ ਵਾਲਿਆਂ ਵਿੱਚ ਪੁਸ਼ਪਿੰਦਰ ਸਿੰਘ ਖ਼ਜ਼ਾਨਚੀ, ਗੁਰਬਖ਼ਸ਼ ਸਿੰਘ ਵਿੱਜ ਸਹਾਇਕ ਖ਼ਜ਼ਾਨਚੀ, ਡਾ. ਸੁਭਾਸ਼ ਉੱਪਲ, ਨਰਿੰਦਰ ਕੁਮਾਰ ਨਾਰੰਗ, ਡਾ. ਪ੍ਰਦੀਪ ਵਰਮਾ,ਪ੍ਰੋਜੈਕਟ ਇੰਚਾਰਜ ਅਨਿਲ ਬਜਾਜ, ਲੈਕਚਰਾਰ ਨਰਿੰਦਰ ਸਿੰਘ, ਨਰੇਸ਼ ਜੈਨ ਬੱਲੀ, ਸੋਨੂੰ ਗੁਜਰਾਲ, ਬਲਰਾਜ ਬੋਤੀਆਂ ਵਾਲਾ, ਪ੍ਰੇਮ ਕੁਮਾਰ ਮੱਖੂ ਆਦਿ ਕਲੱਬ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਨਰਲ ਸੈਂਸਸ-2027 ਅਤੇ ਡਰੱਗ ਤੇ ਸੋਸ਼ਿਓ-ਇਕਨੋਮਿਕ ਸੈਂਸਸ-2026 ਨੂੰ ਸਫਲ ਬਣਾਉਣ ਲਈ ਐਸ.ਡੀ.ਐੱਮ ਨੇ ਲੋਕਾਂ ਤੋਂ ਸਹਿਯੋ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਪੰਥਕ ਜਥੇਬੰਦੀਆਂ ਨੂੰ ਸਾਂਝਾ ਬੋਰਡ ਬਣਾ ਕੇ ਚੋਣਾਂ ਲੜਨ ਦੀ ਕੀਤੀ ਅਪੀਲ
Ad Position 24